2 ਰਾਜਿਆਂ Chapter 2 PANIRV Bible Verse Images

2 ਰਾਜਿਆਂ 2 Bible Verse Pictures. Choose from a large collection of inspirational, motivational and encouraging Bible verses with pictures of nature. Download and share 2 ਰਾਜਿਆਂ 2 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


2 ਰਾਜਿਆਂ 2:1 (PANIRV)
Square Portrait Landscape 4K UHD
ਜਦੋਂ ਯਹੋਵਾਹ ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਣ ਵਾਲਾ ਸੀ, ਤਾਂ ਏਲੀਯਾਹ ਅਲੀਸ਼ਾ ਨਾਲ ਗਿਲਗਾਲ ਤੋਂ ਚੱਲਿਆ।

2 ਰਾਜਿਆਂ 2:2 (PANIRV)
Square Portrait Landscape 4K UHD
ਤਦ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਤੂੰ ਇੱਥੇ ਠਹਿਰ ਜਾ ਕਿਉਂ ਜੋ ਯਹੋਵਾਹ ਨੇ ਮੈਨੂੰ ਬੈਤਏਲ ਤੱਕ ਭੇਜਿਆ ਹੈ।” ਪਰ ਅਲੀਸ਼ਾ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ!” ਇਸ ਲਈ ਉਹ ਬੈਤਏਲ ਨੂੰ ਚੱਲੇ ਗਏ।

2 ਰਾਜਿਆਂ 2:3 (PANIRV)
Square Portrait Landscape 4K UHD
ਨਬੀਆਂ ਦੇ ਪੁੱਤਰ ਜਿਹੜੇ ਬੈਤਏਲ ਵਿੱਚ ਸਨ, ਉਹ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ?” ਉਹ ਬੋਲਿਆ, “ਮੈਨੂੰ ਪਤਾ ਹੈ। ਚੁੱਪ ਰਹੋ।”

2 ਰਾਜਿਆਂ 2:4 (PANIRV)
Square Portrait Landscape 4K UHD
ਤਦ ਏਲੀਯਾਹ ਨੇ ਉਸ ਨੂੰ ਆਖਿਆ ਕਿ ਅਲੀਸ਼ਾ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰੀਹੋ ਨੂੰ ਭੇਜਿਆ ਹੈ, ਪਰ ਉਸ ਨੇ ਆਖਿਆ, “ਜੀਉਂਦੇ ਯਹੋਵਾਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗਾ!” ਸੋ ਉਹ ਯਰੀਹੋ ਨੂੰ ਆਏ।

2 ਰਾਜਿਆਂ 2:5 (PANIRV)
Square Portrait Landscape 4K UHD
ਨਬੀਆਂ ਦੇ ਪੁੱਤਰ ਜਿਹੜੇ ਯਰੀਹੋ ਵਿੱਚ ਸਨ, ਉਹ ਅਲੀਸ਼ਾ ਕੋਲ ਆਏ ਅਤੇ ਉਸ ਨੂੰ ਆਖਿਆ, “ਕੀ ਤੂੰ ਜਾਣਦਾ ਹੈਂ ਕਿ ਯਹੋਵਾਹ ਅੱਜ ਤੇਰੇ ਸਿਰ ਤੋਂ ਤੇਰੇ ਸੁਆਮੀ ਨੂੰ ਚੁੱਕ ਲਵੇਗਾ?” ਉਸ ਆਖਿਆ, “ਮੈਨੂੰ ਪਤਾ ਹੈ। ਚੁੱਪ ਰਹੋ।”

2 ਰਾਜਿਆਂ 2:6 (PANIRV)
Square Portrait Landscape 4K UHD
ਤਾਂ ਏਲੀਯਾਹ ਨੇ ਉਸ ਨੂੰ ਆਖਿਆ ਕਿ ਤੂੰ ਇੱਥੇ ਠਹਿਰ ਜਾਈਂ, ਕਿਉਂ ਜੋ ਯਹੋਵਾਹ ਨੇ ਮੈਨੂੰ ਯਰਦਨ ਨੂੰ ਭੇਜਿਆ ਹੈ। ਪਰ ਉਹ ਬੋਲਿਆ, “ਜੀਉਂਦੇ ਯਹੋਵਾਹ ਦੀ ਅਤੇ ਤੇਰੀ ਜਾਨ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ।” ਸੋ ਓਹ ਦੋਵੇਂ ਤੁਰ ਪਏ।

2 ਰਾਜਿਆਂ 2:7 (PANIRV)
Square Portrait Landscape 4K UHD
ਨਬੀਆਂ ਦੇ ਪੁੱਤਰਾਂ ਵਿੱਚੋਂ ਪੰਜਾਹ ਜਣੇ ਆਏ, ਉਨ੍ਹਾਂ ਦੇ ਆਹਮੋ-ਸਾਹਮਣੇ ਦੂਰ ਜਾ ਖੜ੍ਹੇ ਹੋਏ ਅਤੇ ਉਹ ਦੋਵੇਂ ਯਰਦਨ ਦੇ ਕੰਢੇ ਉੱਤੇ ਖੜ੍ਹੇ ਰਹੇ।

2 ਰਾਜਿਆਂ 2:8 (PANIRV)
Square Portrait Landscape 4K UHD
ਤਦ ਏਲੀਯਾਹ ਨੇ ਆਪਣੀ ਚਾਦਰ ਲਈ, ਉਹ ਨੂੰ ਵਲ੍ਹੇਟ ਕੇ ਪਾਣੀ ਉੱਤੇ ਮਾਰਿਆ ਅਤੇ ਉਹ ਪਾਟ ਕੇ ਇੱਧਰ-ਉੱਧਰ ਹੋ ਗਿਆ, ਤਦ ਉਹ ਦੋਵੇਂ ਸੁੱਕੀ ਧਰਤੀ ਦੇ ਉੱਤੋਂ ਦੀ ਪਾਰ ਲੰਘ ਗਏ।

2 ਰਾਜਿਆਂ 2:9 (PANIRV)
Square Portrait Landscape 4K UHD
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪਾਰ ਲੰਘ ਰਹੇ ਸਨ, ਤਾਂ ਏਲੀਯਾਹ ਨੇ ਅਲੀਸ਼ਾ ਨੂੰ ਆਖਿਆ, “ਇਸ ਤੋਂ ਪਹਿਲਾ ਕਿ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ ਦੱਸ ਮੈਂ ਤੇਰੇ ਲਈ ਕੀ ਕਰਾਂ?” ਅਲੀਸ਼ਾ ਬੋਲਿਆ, “ਤੇਰੇ ਆਤਮਾ ਦਾ ਦੁੱਗਣਾ ਹਿੱਸਾ ਮੇਰੇ ਉੱਤੇ ਹੋਵੇ!”

2 ਰਾਜਿਆਂ 2:10 (PANIRV)
Square Portrait Landscape 4K UHD
ਉਹ ਨੇ ਆਖਿਆ, ਤੂੰ ਔਖੀ ਗੱਲ ਮੰਗੀ ਹੈ। ਜੇ ਤੂੰ ਮੈਨੂੰ ਉਸ ਸਮੇਂ ਵੇਖੇਂ ਜਦ ਮੈਂ ਤੇਰੇ ਕੋਲੋਂ ਲੈ ਲਿਆ ਜਾਂਵਾਂ, ਤਾਂ ਤੇਰੇ ਲਈ ਉਵੇਂ ਹੀ ਹੋਵੇਗਾ, ਪਰ ਜੇ ਨਾ ਵੇਖਿਆ ਤਾਂ ਐਉਂ ਨਹੀਂ ਹੋਵੇਗਾ।

2 ਰਾਜਿਆਂ 2:11 (PANIRV)
Square Portrait Landscape 4K UHD
ਤਾਂ ਜਦੋਂ ਉਹ ਗੱਲਾਂ ਕਰਦੇ-ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਉੱਥੇ ਇੱਕ ਅਗਨ ਰੱਥ ਤੇ ਅਗਨ ਘੋੜੇ ਦਿੱਸੇ, ਜਿਨ੍ਹਾਂ ਨੇ ਉਨ੍ਹਾਂ ਨੂੰ ਦੋਹਾਂ ਵੱਖੋ-ਵੱਖ ਕਰ ਦਿੱਤਾ ਅਤੇ ਏਲੀਯਾਹ ਵਾਵਰੋਲੇ ਵਿੱਚ ਅਕਾਸ਼ ਨੂੰ ਚੜ੍ਹ ਗਿਆ।

2 ਰਾਜਿਆਂ 2:12 (PANIRV)
Square Portrait Landscape 4K UHD
ਅਤੇ ਇਹ ਵੇਖਦਿਆਂ ਹੀ ਅਲੀਸ਼ਾ ਉੱਚੀ ਦਿੱਤੀ ਬੋਲਿਆ, “ਹੇ ਮੇਰੇ ਪਿਤਾ, ਹੇ ਮੇਰੇ ਪਿਤਾ! ਇਸਰਾਏਲ ਦੇ ਰੱਥ ਤੇ ਉਹ ਦੇ ਸਾਰਥੀ!” ਪਰ ਜਦ ਉਹ ਉਸ ਨੂੰ ਫੇਰ ਨਾ ਵੇਖ ਸਕਿਆ ਤਾਂ ਉਸ ਨੇ ਆਪਣੇ ਕੱਪੜੇ ਪਾੜ ਕੇ ਦੋ ਹਿੱਸੇ ਕੀਤੇ।

2 ਰਾਜਿਆਂ 2:13 (PANIRV)
Square Portrait Landscape 4K UHD
ਉਸ ਨੇ ਏਲੀਯਾਹ ਦੀ ਗੋਦੜੀ ਵੀ ਜਿਹੜੀ ਉਹ ਦੇ ਉੱਤੋਂ ਡਿੱਗੀ ਸੀ, ਚੁੱਕ ਲਈ ਅਤੇ ਮੁੜ ਕੇ ਯਰਦਨ ਦੇ ਕੰਢੇ ਉੱਤੇ ਖੜ੍ਹਾ ਹੋ ਗਿਆ।

2 ਰਾਜਿਆਂ 2:14 (PANIRV)
Square Portrait Landscape 4K UHD
ਅਤੇ ਉਹ ਗੋਦੜੀ ਜਿਹੜੀ ਏਲੀਯਾਹ ਉੱਤੋਂ ਡਿੱਗੀ ਸੀ, ਉਸ ਨੂੰ ਲੈ ਕੇ ਪਾਣੀ ਉੱਤੇ ਮਾਰਿਆ ਅਤੇ ਆਖਿਆ, “ਯਹੋਵਾਹ ਏਲੀਯਾਹ ਦਾ ਪਰਮੇਸ਼ੁਰ ਕਿੱਥੇ ਹੈ?” ਜਦੋਂ ਉਸ ਨੇ ਵੀ ਪਾਣੀ ਨੂੰ ਮਾਰਿਆ ਤਾਂ ਉਹ ਪਾਟ ਕੇ ਇੱਧਰ-ਉੱਧਰ ਹੋ ਗਿਆ ਅਤੇ ਅਲੀਸ਼ਾ ਪਾਰ ਲੰਘ ਗਿਆ।

2 ਰਾਜਿਆਂ 2:15 (PANIRV)
Square Portrait Landscape 4K UHD
ਜਦੋਂ ਨਬੀਆਂ ਦੇ ਪੁੱਤਰਾਂ ਨੇ ਜਿਹੜੇ ਯਰੀਹੋ ਵਿੱਚ ਉਸ ਦੇ ਆਹਮੋ-ਸਾਹਮਣੇ ਸਨ, ਉਸ ਨੂੰ ਦੇਖਿਆ ਤਾਂ ਉਹ ਬੋਲੇ, “ਏਲੀਯਾਹ ਦਾ ਆਤਮਾ ਅਲੀਸ਼ਾ ਉੱਤੇ ਠਹਿਰਿਆ ਹੋਇਆ ਹੈ।” ਸੋ ਉਹ ਉਸ ਨੂੰ ਮਿਲਣ ਲਈ ਆਏ ਅਤੇ ਧਰਤੀ ਤੱਕ ਝੁੱਕ ਕੇ ਉਸ ਨੂੰ ਮੱਥਾ ਟੇਕਿਆ।

2 ਰਾਜਿਆਂ 2:16 (PANIRV)
Square Portrait Landscape 4K UHD
ਤਦ ਉਨ੍ਹਾਂ ਨੇ ਉਸ ਨੂੰ ਆਖਿਆ, “ਵੇਖ, ਤੇਰੇ ਸੇਵਕਾਂ ਦੇ ਨਾਲ ਪੰਜਾਹ ਸੂਰਬੀਰ ਹਨ। ਉਨ੍ਹਾਂ ਨੂੰ ਜਾਣ ਦੇ ਜੋ ਉਹ ਤੇਰੇ ਸੁਆਮੀ ਨੂੰ ਲੱਭਣ। ਕੀ ਜਾਣੀਏ ਯਹੋਵਾਹ ਦੇ ਆਤਮਾ ਨੇ ਉਹ ਨੂੰ ਚੁੱਕ ਕੇ ਕਿਸੇ ਪਰਬਤ ਦੇ ਉੱਤੇ ਜਾਂ ਕਿਸੇ ਖੱਡ ਵਿੱਚ ਸੁੱਟ ਦਿੱਤਾ ਹੋਵੇ?” ਉਸ ਨੇ ਆਖਿਆ, “ਤੁਸੀਂ ਨਾ ਭੇਜੋ।”

2 ਰਾਜਿਆਂ 2:17 (PANIRV)
Square Portrait Landscape 4K UHD
ਪਰ ਜਦ ਉਨ੍ਹਾਂ ਨੇ ਬਹੁਤ ਜ਼ਿੱਦ ਕੀਤੀ ਕਿ ਉਹ ਸ਼ਰਮਿੰਦਾ ਹੋ ਗਿਆ ਤਾਂ ਉਸ ਨੇ ਆਖਿਆ, “ਭੇਜ ਦਿਓ।” ਸੋ ਉਨ੍ਹਾਂ ਨੇ ਪੰਜਾਹ ਮਨੁੱਖ ਭੇਜੇ ਤੇ ਤਿੰਨ ਦਿਨ ਉਸ ਦੀ ਖੋਜ ਕੀਤੀ ਪਰ ਉਹ ਨਾ ਲੱਭਿਆ।

2 ਰਾਜਿਆਂ 2:18 (PANIRV)
Square Portrait Landscape 4K UHD
ਜਦ ਉਹ ਮੁੜ ਕੇ ਉਸ ਦੇ ਕੋਲ ਆਏ, ਉਹ ਯਰੀਹੋ ਵਿੱਚ ਹੀ ਠਹਿਰਿਆ ਹੋਇਆ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, “ਕੀ ਮੈਂ ਤੁਹਾਨੂੰ ਨਹੀਂ ਸੀ ਆਖਿਆ, ਜੋ ਨਾ ਜਾਇਓ।”

2 ਰਾਜਿਆਂ 2:19 (PANIRV)
Square Portrait Landscape 4K UHD
ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਵੇਖੋ, ਇਹ ਸ਼ਹਿਰ ਕਿੰਨ੍ਹੇ ਚੰਗੇ ਥਾਂ ਉੱਤੇ ਹੈ, ਜਿਵੇਂ ਸਾਡਾ ਸੁਆਮੀ ਵੀ ਵੇਖਦਾ ਹੈ ਪਰ ਪਾਣੀ ਖ਼ਰਾਬ ਤੇ ਧਰਤੀ ਬੰਜਰ ਜਿਹੀ ਹੈ।”

2 ਰਾਜਿਆਂ 2:20 (PANIRV)
Square Portrait Landscape 4K UHD
ਉਹ ਬੋਲਿਆ, “ਮੈਨੂੰ ਇੱਕ ਨਵਾਂ ਭਾਂਡਾ ਲਿਆ ਦਿਓ ਅਤੇ ਉਹ ਦੇ ਵਿੱਚ ਲੂਣ ਪਾ ਦਿਓ।” ਤਦ ਉਹ ਉਸ ਦੇ ਕੋਲ ਲਿਆਏ।

2 ਰਾਜਿਆਂ 2:21 (PANIRV)
Square Portrait Landscape 4K UHD
ਉਹ ਪਾਣੀ ਦੇ ਸੋਤੇ ਕੋਲ ਗਿਆ ਅਤੇ ਉਸ ਵਿੱਚ ਲੂਣ ਪਾ ਕੇ ਬੋਲਿਆ, “ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਇਸ ਪਾਣੀ ਨੂੰ ਠੀਕ ਕਰ ਦਿੱਤਾ ਹੈ, ਅੱਗੇ ਨੂੰ ਉਹ ਦੇ ਵਿੱਚੋਂ ਮੌਤ ਜਾਂ ਬੰਜਰਪਣ ਨਹੀਂ ਆਵੇਗਾ।”

2 ਰਾਜਿਆਂ 2:22 (PANIRV)
Square Portrait Landscape 4K UHD
ਅਲੀਸ਼ਾ ਦੇ ਬਚਨ ਅਨੁਸਾਰ ਜੋ ਉਸ ਨੇ ਕੀਤਾ ਪਾਣੀ ਠੀਕ ਹੋ ਗਿਆ ਤੇ ਅੱਜ ਦੇ ਦਿਨ ਤੱਕ ਉਸੇ ਤਰ੍ਹਾਂ ਹੈ।

2 ਰਾਜਿਆਂ 2:23 (PANIRV)
Square Portrait Landscape 4K UHD
ਉਹ ਉੱਥੋਂ ਬੈਤਏਲ ਨੂੰ ਉਤਾਹਾਂ ਤੁਰ ਪਿਆ ਅਤੇ ਜਦੋਂ ਉਹ ਰਾਹ ਵਿੱਚ ਤੁਰਿਆ ਜਾਂਦਾ ਸੀ ਤਾਂ ਕੁਝ ਮੁੰਡੇ ਸ਼ਹਿਰੋਂ ਬਾਹਰ ਨਿੱਕਲੇ ਅਤੇ ਮਖ਼ੌਲ ਕਰ ਕੇ ਉਹ ਨੂੰ ਆਖਿਆ, “ਚੜ੍ਹਿਆ ਜਾ ਗੰਜੇ ਸਿਰ ਵਾਲਿਆ ਚੜ੍ਹਿਆ ਜਾ ਗੰਜੇ ਸਿਰ ਵਾਲਿਆ।”

2 ਰਾਜਿਆਂ 2:24 (PANIRV)
Square Portrait Landscape 4K UHD
ਜਦ ਉਹ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਵੇਖਿਆ, ਤਾਂ ਉਹ ਨੇ ਯਹੋਵਾਹ ਦਾ ਨਾਮ ਲੈ ਕੇ ਉਨ੍ਹਾਂ ਨੂੰ ਸਰਾਪ ਦਿੱਤਾ ਅਤੇ ਜੰਗਲ ਵਿੱਚੋਂ ਦੋ ਰਿੱਛਣੀਆਂ ਨਿੱਕਲੀਆਂ ਅਤੇ ਉਨ੍ਹਾਂ ਵਿੱਚੋਂ ਬਿਆਲੀ ਮੁੰਡਿਆਂ ਨੂੰ ਪਾੜ ਛੱਡਿਆ।

2 ਰਾਜਿਆਂ 2:25 (PANIRV)
Square Portrait Landscape 4K UHD
ਉੱਥੋਂ ਉਹ ਕਰਮਲ ਪਰਬਤ ਨੂੰ ਗਿਆ ਅਤੇ ਉੱਥੋਂ ਉਹ ਸਾਮਰਿਯਾ ਨੂੰ ਮੁੜ ਆਇਆ।

Available Bible Translations

American Standard Version
2 Kings 2 (ASV) »
King James Version
2 Kings 2 (KJV) »
GOD’S WORD® (GW)
2 Kings 2 (GW) »
World English Bible
2 Kings 2 (WEB) »
Louis Segond 1910
2 Rois 2 (LSG) »
इंडियन रिवाइज्ड वर्जन - हिंदी
2 राजाओं 2 (HINIRV) »
ভারতীয় সংশোধিত সংস্করণ - বাংলা
2 ৰাজাৱলি 2 (BENIRV) »
இந்தியன் ரீவைஸ்டு வேர்ஷன் - தமிழ்
2 இராஜாக்கள் 2 (TAMIRV) »
इंडियन रिवाइज्ड वर्जन - मराठी
2 राजे 2 (MARIRV) »
ఇండియన్ రేవిజ్డ్ వెర్షన్ - తెలుగు
2 రాజులు 2 (TELIRV) »
ઇન્ડિયન રિવાયઝ્ડ વર્ઝન - ગુજરાતી
2 રાજાઓ 2 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
2 ಅರಸುಗಳು 2 (KANIRV) »
الكتاب المقدس باللغة العربية، فان دايك
اَلْمُلُوكِ ٱلثَّانِي 2 (AVD) »
תנ ך עברי מודרני
מלכים ב 2 (HEB) »
Bíblia Sagrada Português
2 Reis 2 (BSL) »
Kinh Thánh: Tiếng Việt
2 Các Vua 2 (VIE) »
Reina Valera Antigua
2 Reyes 2 (RVA) »
La Sacra Bibbia
2 Re 2 (RIV) »
圣 经 简体中文和合本
列 王 记 下 2 (CUVS) »
聖 經 繁體中文和合本
列 王 紀 下 2 (CUVT) »
Bibla e Shenjtë
2 Mbretërve 2 (ALB) »
Svenska Bibeln 1917
2 Kungaboken 2 (SV1917) »
Библия на русском
4 Царств 2 (RUSV) »
Українська Біблія
2 царів 2 (UKR) »
Szent Biblia - Magyar
2 Királyok 2 (KAR) »
Българска Библия
4 Царе 2 (BULG) »
聖書 日本語
列王紀下 2 (JPN) »
Kitaabka Quduuska Ah
Boqorradii Labaad 2 (SOM) »
De Heilige Schrift
2 Koningen 2 (NLD) »

2 ਰਾਜਿਆਂ (PANIRV) Chapter Selection

PANIRV Book Selection List