ਰਸੂਲਾਂ ਦੇ ਕਰਤੱਬ Chapter 22 PANIRV Bible Verse Images

ਰਸੂਲਾਂ ਦੇ ਕਰਤੱਬ 22 Bible Verse Pictures. Choose from a large collection of inspirational, motivational and encouraging Bible verses with pictures of nature. Download and share ਰਸੂਲਾਂ ਦੇ ਕਰਤੱਬ 22 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਰਸੂਲਾਂ ਦੇ ਕਰਤੱਬ 22:1 (PANIRV)
Square Portrait Landscape 4K UHD
ਹੇ ਭਰਾਵੋ ਅਤੇ ਬਜ਼ੁਰਗੋ, ਸੁਣੋ ਮੈਂ ਤੁਹਾਡੇ ਸਾਹਮਣੇ ਆਪਣੀ ਸਫ਼ਾਈ ਪੇਸ਼ ਕਰਦਾ ਹਾਂ।

ਰਸੂਲਾਂ ਦੇ ਕਰਤੱਬ 22:2 (PANIRV)
Square Portrait Landscape 4K UHD
ਉਨ੍ਹਾਂ ਨੇ ਜਦੋਂ ਸੁਣਿਆ ਜੋ ਉਹ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲਾਂ ਕਰਦਾ ਹੈ, ਤਾਂ ਹੋਰ ਵੀ ਸ਼ਾਂਤ ਹੋ ਗਏ। ਤਦ ਉਹ ਬੋਲਿਆ,

ਰਸੂਲਾਂ ਦੇ ਕਰਤੱਬ 22:3 (PANIRV)
Square Portrait Landscape 4K UHD
ਮੈਂ ਇੱਕ ਯਹੂਦੀ ਮਨੁੱਖ ਹਾਂ, ਜਿਹੜਾ ਕਿਲਕਿਯਾ ਤੇ ਤਰਸੁਸ ਵਿੱਚ ਜੰਮਿਆ, ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ-ਦਾਦਿਆਂ ਦੀ ਬਿਵਸਥਾ ਪੂਰੇ ਧਿਆਨ ਨਾਲ ਸਿੱਖੀ ਅਤੇ ਜਿਵੇਂ ਤੁਸੀਂ ਸਭ ਅੱਜ ਦੇ ਦਿਨ ਪਰਮੇਸ਼ੁਰ ਦੇ ਲਈ ਅਣਖੀ ਹੋ, ਮੈਂ ਵੀ ਅਜਿਹਾ ਹੀ ਅਣਖੀ ਸੀ।

ਰਸੂਲਾਂ ਦੇ ਕਰਤੱਬ 22:4 (PANIRV)
Square Portrait Landscape 4K UHD
ਅਤੇ ਮੈਂ ਆਦਮੀ ਅਤੇ ਔਰਤਾਂ ਨੂੰ ਬੰਨ੍ਹ-ਬੰਨ੍ਹ ਕੇ ਅਤੇ ਕੈਦ ਵਿੱਚ ਪੁਆ ਕੇ, ਇਸ ਪੰਥ ਦੇ ਲੋਕਾਂ ਨੂੰ ਮੌਤ ਤੱਕ ਸਤਾਇਆ।

ਰਸੂਲਾਂ ਦੇ ਕਰਤੱਬ 22:5 (PANIRV)
Square Portrait Landscape 4K UHD
ਜਿਵੇਂ ਪ੍ਰਧਾਨ ਜਾਜਕ ਅਤੇ ਬਜ਼ੁਰਗਾਂ ਦੀ ਪੰਚਾਇਤ ਮੇਰੇ ਲਈ ਗਵਾਹੀ ਦਿੰਦੀ ਹੈ ਕਿਉਂਕਿ ਉਹਨਾਂ ਕੋਲੋਂ ਮੈਂ ਭਰਾਵਾਂ ਦੇ ਨਾਮ ਚਿੱਠੀਆਂ ਲੈ ਕੇ ਦੰਮਿਸ਼ਕ ਨੂੰ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਬੰਨ ਕੇ ਯਰੂਸ਼ਲਮ ਵਿੱਚ ਲਿਆਵਾਂ।

ਰਸੂਲਾਂ ਦੇ ਕਰਤੱਬ 22:6 (PANIRV)
Square Portrait Landscape 4K UHD
ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਤੁਰਦੇ-ਤੁਰਦੇ ਦੰਮਿਸ਼ਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਦੇ ਵੇਲੇ ਚੁਫ਼ੇਰੇ ਅਚਾਨਕ ਅਕਾਸ਼ ਤੋਂ ਵੱਡੀ ਜੋਤ ਚਮਕੀ।

ਰਸੂਲਾਂ ਦੇ ਕਰਤੱਬ 22:7 (PANIRV)
Square Portrait Landscape 4K UHD
ਅਤੇ ਮੈਂ ਧਰਤੀ ਉੱਤੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?

ਰਸੂਲਾਂ ਦੇ ਕਰਤੱਬ 22:8 (PANIRV)
Square Portrait Landscape 4K UHD
ਤਦ ਮੈਂ ਉੱਤਰ ਦਿੱਤਾ ਕੀ ਪ੍ਰਭੂ ਜੀ ਤੁਸੀਂ ਕੌਣ ਹੋ? ਉਸ ਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ।

ਰਸੂਲਾਂ ਦੇ ਕਰਤੱਬ 22:9 (PANIRV)
Square Portrait Landscape 4K UHD
ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ, ਪਰ ਉਹ ਦੀ ਅਵਾਜ਼ ਨਾ ਸੁਣੀ ਜੋ ਮੇਰੇ ਨਾਲ ਬੋਲਦਾ ਸੀ।

ਰਸੂਲਾਂ ਦੇ ਕਰਤੱਬ 22:10 (PANIRV)
Square Portrait Landscape 4K UHD
ਫੇਰ ਮੈਂ ਕਿਹਾ, ਹੇ ਪ੍ਰਭੂ ਮੈਂ ਕੀ ਕਰਾਂ? ਪ੍ਰਭੂ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦੰਮਿਸ਼ਕ ਵਿੱਚ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ, ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ।

ਰਸੂਲਾਂ ਦੇ ਕਰਤੱਬ 22:11 (PANIRV)
Square Portrait Landscape 4K UHD
ਜਦੋਂ ਮੈਂ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜ੍ਹ ਕੇ ਦੰਮਿਸ਼ਕ ਵਿੱਚ ਆਇਆ।

ਰਸੂਲਾਂ ਦੇ ਕਰਤੱਬ 22:12 (PANIRV)
Square Portrait Landscape 4K UHD
ਅਤੇ ਹਨਾਨਿਯਾਹ ਨਾਮ ਦਾ ਇੱਕ ਮਨੁੱਖ ਜੋ ਬਿਵਸਥਾ ਦੇ ਅਨੁਸਾਰ ਭਗਤ ਸੀ ਅਤੇ ਸਾਰੇ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕਨਾਮ ਸੀ।

ਰਸੂਲਾਂ ਦੇ ਕਰਤੱਬ 22:13 (PANIRV)
Square Portrait Landscape 4K UHD
ਉਹ ਮੇਰੇ ਕੋਲ ਆਇਆ ਅਤੇ ਉਸ ਨੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸੌਲੁਸ ਫੇਰ ਵੇਖਣ ਲੱਗ ਜਾ, ਅਤੇ ਓਸੇ ਵੇਲੇ ਮੈਂ ਦੇਖਣ ਲੱਗ ਗਿਆ ਅਤੇ ਉਸ ਨੂੰ ਦੇਖਿਆ।

ਰਸੂਲਾਂ ਦੇ ਕਰਤੱਬ 22:14 (PANIRV)
Square Portrait Landscape 4K UHD
ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ, ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇ, ਉਸ ਧਰਮੀ ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ।

ਰਸੂਲਾਂ ਦੇ ਕਰਤੱਬ 22:15 (PANIRV)
Square Portrait Landscape 4K UHD
ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ, ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਹਨ।

ਰਸੂਲਾਂ ਦੇ ਕਰਤੱਬ 22:16 (PANIRV)
Square Portrait Landscape 4K UHD
ਹੁਣ ਤੂੰ ਕਿਉਂ ਢਿੱਲ ਕਰਦਾ ਹੈਂ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ।

ਰਸੂਲਾਂ ਦੇ ਕਰਤੱਬ 22:17 (PANIRV)
Square Portrait Landscape 4K UHD
ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੈਕਲ ਵਿੱਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁਧ ਹੋ ਗਿਆ।

ਰਸੂਲਾਂ ਦੇ ਕਰਤੱਬ 22:18 (PANIRV)
Square Portrait Landscape 4K UHD
ਅਤੇ ਉਹ ਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਜਲਦੀ ਨਿੱਕਲ ਜਾ ਕਿਉਂ ਉਹ ਮੇਰੇ ਹੱਕ ਵਿੱਚ ਤੇਰੀ ਗਵਾਹੀ ਨਾ ਮੰਨਣਗੇ।

ਰਸੂਲਾਂ ਦੇ ਕਰਤੱਬ 22:19 (PANIRV)
Square Portrait Landscape 4K UHD
ਮੈਂ ਆਖਿਆ, “ਹੇ ਪ੍ਰਭੂ ਉਹ ਆਪ ਜਾਣਦੇ ਹਨ ਜੋ, ਜਿਨ੍ਹਾਂ ਤੇਰੇ ਉੱਤੇ ਵਿਸ਼ਵਾਸ ਕੀਤਾ ਮੈਂ ਉਨ੍ਹਾਂ ਨੂੰ ਕੈਦ ਕਰਦਾ ਅਤੇ ਹਰੇਕ ਪ੍ਰਾਰਥਨਾ ਘਰ ਵਿੱਚ ਮਾਰਦਾ ਸੀ।

ਰਸੂਲਾਂ ਦੇ ਕਰਤੱਬ 22:20 (PANIRV)
Square Portrait Landscape 4K UHD
ਅਤੇ ਜਦੋਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਵੀ ਕੋਲ ਖੜ੍ਹਾ ਮਾਰਨ ਵਾਲਿਆਂ ਦੇ ਨਾਲ ਸਹਿਮਤ ਸੀ ਅਤੇ ਉਹਨਾਂ ਦੇ ਕੱਪੜਿਆਂ ਦੀ ਰਖਵਾਲੀ ਕਰਦਾ ਸੀ।”

ਰਸੂਲਾਂ ਦੇ ਕਰਤੱਬ 22:21 (PANIRV)
Square Portrait Landscape 4K UHD
ਤਦ ਉਸ ਨੇ ਮੈਨੂੰ ਆਖਿਆ ਕਿ ਚੱਲਿਆ ਜਾ ਕਿਉਂ ਜੋ ਮੈਂ ਤੈਨੂੰ ਦੂਰ-ਦੂਰ ਪਰਾਈਆਂ ਕੌਮਾਂ ਕੋਲ ਭੇਜਾਂਗਾ।

ਰਸੂਲਾਂ ਦੇ ਕਰਤੱਬ 22:22 (PANIRV)
Square Portrait Landscape 4K UHD
ਉਹ ਇਸ ਗੱਲ ਤੱਕ ਉਹ ਦੀ ਸੁਣਦੇ ਰਹੇ ਤਾਂ ਉੱਚੀ ਅਵਾਜ਼ ਨਾਲ ਆਖਣ ਲੱਗੇ ਕਿ ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ ਕਿਉਂ ਜੋ ਉਹ ਦਾ ਜੀਉਣਾ ਹੀ ਯੋਗ ਨਹੀਂ!

ਰਸੂਲਾਂ ਦੇ ਕਰਤੱਬ 22:23 (PANIRV)
Square Portrait Landscape 4K UHD
ਜਦੋਂ ਉਹ ਰੌਲ਼ਾ ਪਾਉਣ ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ।

ਰਸੂਲਾਂ ਦੇ ਕਰਤੱਬ 22:24 (PANIRV)
Square Portrait Landscape 4K UHD
ਤਾਂ ਫੌਜ ਦੇ ਸਰਦਾਰ ਨੇ ਉਹ ਨੂੰ ਕਿਲੇ ਵਿੱਚ ਲਿਆਉਣ ਦਾ ਹੁਕਮ ਦਿੱਤਾ ਅਤੇ ਆਖਿਆ ਕਿ ਕੋਰੜੇ ਮਾਰ ਕੇ ਉਹ ਦੀ ਜਾਂਚ-ਪੜਤਾਲ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਉਹ ਕਿਸ ਕਾਰਨ ਇਹ ਦੇ ਮਗਰ ਰੌਲ਼ਾ ਪਾਉਂਦੇ ਹਨ।

ਰਸੂਲਾਂ ਦੇ ਕਰਤੱਬ 22:25 (PANIRV)
Square Portrait Landscape 4K UHD
ਜਦੋਂ ਉਨ੍ਹਾਂ ਉਹ ਨੂੰ ਤਸਮਿਆਂ ਨਾਲ ਬੰਨਿਆ ਤਾਂ ਪੌਲੁਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜ੍ਹਾ ਸੀ ਆਖਿਆ, ਕੀ ਇਹ ਠੀਕ ਹੈ ਕਿ ਤੁਸੀਂ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤੇ ਬਿਨ੍ਹਾਂ ਕੋਰੜੇ ਮਾਰੋ?

ਰਸੂਲਾਂ ਦੇ ਕਰਤੱਬ 22:26 (PANIRV)
Square Portrait Landscape 4K UHD
ਜਦੋਂ ਸੂਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਦੇ ਕੋਲ ਜਾ ਕੇ ਖ਼ਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੇ ਹੋ? ਇਹ ਮਨੁੱਖ ਤਾਂ ਰੋਮੀ ਹੈ!

ਰਸੂਲਾਂ ਦੇ ਕਰਤੱਬ 22:27 (PANIRV)
Square Portrait Landscape 4K UHD
ਸਰਦਾਰ ਨੇ ਕੋਲ ਜਾ ਕੇ ਉਹ ਨੂੰ ਆਖਿਆ, ਮੈਨੂੰ ਦੱਸ, ਕੀ ਤੂੰ ਰੋਮੀ ਹੈਂ? ਉਹ ਬੋਲਿਆ, ਹਾਂ ਜੀ।

ਰਸੂਲਾਂ ਦੇ ਕਰਤੱਬ 22:28 (PANIRV)
Square Portrait Landscape 4K UHD
ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖ਼ਰਚ ਕੇ ਰੋਮੀ ਨਾਗਰਿਕਤਾ ਨੂੰ ਪ੍ਰਾਪਤ ਕੀਤਾ ਹੈ। ਪੌਲੁਸ ਬੋਲਿਆ, ਪਰ ਮੈਂ ਅਜਿਹਾ ਹੀ ਜੰਮਿਆ।

ਰਸੂਲਾਂ ਦੇ ਕਰਤੱਬ 22:29 (PANIRV)
Square Portrait Landscape 4K UHD
ਉਪਰੰਤ ਜਿਹੜੇ ਉਹ ਦੀ ਜਾਂਚ-ਪੜਤਾਲ ਕਰਨ ਲੱਗੇ ਸਨ ਉਹ ਝੱਟ ਉਹ ਦੇ ਕੋਲੋਂ ਹੱਟ ਗਏ ਅਤੇ ਸਰਦਾਰ ਵੀ ਇਹ ਜਾਣ ਕੇ ਕਿ ਉਹ ਰੋਮੀ ਹੈ ਅਤੇ ਮੈਂ ਉਹ ਨੂੰ ਬੰਨ੍ਹਿਆ, ਡਰ ਗਿਆ।

ਰਸੂਲਾਂ ਦੇ ਕਰਤੱਬ 22:30 (PANIRV)
Square Portrait Landscape 4K UHD
ਅਗਲੇ ਦਿਨ, ਇਹ ਪਤਾ ਲਗਾਉਣ ਲਈ ਕਿ ਯਹੂਦੀਆਂ ਨੇ ਉਹ ਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਸ ਨੇ ਉਹ ਨੂੰ ਖੋਲ੍ਹ ਦਿੱਤਾ ਅਤੇ ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਦੇ ਇਕੱਠੇ ਹੋਣ ਦਾ ਹੁਕਮ ਕੀਤਾ। ਫੇਰ ਉਸ ਨੇ ਪੌਲੁਸ ਨੂੰ ਹੇਠਾਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ।

Available Bible Translations

American Standard Version
Acts 22 (ASV) »
King James Version
Acts 22 (KJV) »
GOD’S WORD® (GW)
Acts 22 (GW) »
Berean Bible
Acts 22 (BSB) »
World English Bible
Acts 22 (WEB) »
Louis Segond 1910
Actes 22 (LSG) »
इंडियन रिवाइज्ड वर्जन - हिंदी
प्रेरितों के काम 22 (HINIRV) »
ভারতীয় সংশোধিত সংস্করণ - বাংলা
पশিষ্যচরিত 22 (BENIRV) »
இந்தியன் ரீவைஸ்டு வேர்ஷன் - தமிழ்
அப்போஸ்தலருடைய நடபடிகள் 22 (TAMIRV) »
इंडियन रिवाइज्ड वर्जन - मराठी
प्रेषितांचीं कृत्यें 22 (MARIRV) »
ఇండియన్ రేవిజ్డ్ వెర్షన్ - తెలుగు
అపొస్తలుల కార్యములు 22 (TELIRV) »
ઇન્ડિયન રિવાયઝ્ડ વર્ઝન - ગુજરાતી
પ્રેરિતોનાં ક્રત્યો 22 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಅಪೊಸ್ತಲರ ಕೃತ್ಯಗಳು 22 (KANIRV) »
الكتاب المقدس باللغة العربية، فان دايك
أَعْمَالُ ٱلرُّسُلِ 22 (AVD) »
תנ ך עברי מודרני
מעשי השליחים 22 (HEB) »
Bíblia Sagrada Português
Atos 22 (BSL) »
Kinh Thánh: Tiếng Việt
Công Vụ Các Sứ đồ 22 (VIE) »
Reina Valera Antigua
Hechos 22 (RVA) »
La Sacra Bibbia
Atti 22 (RIV) »
圣 经 简体中文和合本
使 徒 行 传 22 (CUVS) »
聖 經 繁體中文和合本
使 徒 行 傳 22 (CUVT) »
Библия на русском
Деяния 22 (RUSV) »
Українська Біблія
Дії 22 (UKR) »
Szent Biblia - Magyar
Apostolok 22 (KAR) »
Българска Библия
Деяния 22 (BULG) »
De Heilige Schrift
Handelingen 22 (NLD) »

ਰਸੂਲਾਂ ਦੇ ਕਰਤੱਬ (PANIRV) Chapter Selection

PANIRV Book Selection List