ਯਸਾਯਾਹ 63 PANIRV
ਯਸਾਯਾਹ Chapter 63 PANIRV Bible Verse Images
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.
Creative Commons License
- Title: Indian Revised Version (IRV) Punjabi - 2019
- Creator: Bridge Connectivity Solutions Pvt. Ltd. (BCS)
- Source: Digital Bible Library
- License: CC BY-SA 4.0
Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).
In addition, we would like to give very special thanks to eBible.org for making the Punjabi Indian Revised Version Bible available in MySQL format.
Square Portrait Landscape 4K UHD
ਇਹ ਕੌਣ ਹੈ ਜੋ ਅਦੋਮ ਦੇਸ ਦੇ ਬਾਸਰਾਹ ਨਗਰ ਤੋਂ ਲਾਲ ਬਸਤਰ ਪਾ ਕੇ ਤੁਰਿਆ ਆਉਂਦਾ ਹੈ? ਇਹ ਕੌਣ ਹੈ ਜੋ ਪਰਤਾਪ ਦਾ ਲਿਬਾਸ ਪਹਿਨੇ ਹੋਏ ਆਪਣੇ ਬਲ ਦੇ ਵਾਧੇ ਵਿੱਚ ਉਲਾਂਘਾਂ ਭਰਦਾ ਆਉਂਦਾ ਹੈ? ਇਹ ਮੈਂ ਹਾਂ, ਜੋ ਧਰਮ ਨਾਲ ਬੋਲਦਾ, ਅਤੇ ਬਚਾਉਣ ਲਈ ਸਮਰੱਥੀ ਹਾਂ।
Square Portrait Landscape 4K UHD
ਤੇਰਾ ਲਿਬਾਸ ਲਾਲ ਕਿਉਂ ਹੈ, ਅਤੇ ਤੇਰਾ ਬਸਤਰ ਹੌਦ ਵਿੱਚ ਦਾਖਾਂ ਲਤਾੜਨ ਵਾਲੇ ਜਿਹਾ ਕਿਉਂ ਹੈ?
Square Portrait Landscape 4K UHD
ਮੈਂ ਇਕੱਲੇ ਹੀ ਦਾਖਾਂ ਦੇ ਹੌਦ ਵਿੱਚ ਲਤਾੜਿਆ, ਅਤੇ ਦੇਸ਼-ਦੇਸ਼ ਦੇ ਲੋਕਾਂ ਵਿੱਚੋਂ ਮੇਰੇ ਨਾਲ ਕੋਈ ਨਹੀਂ ਸੀ। ਹਾਂ, ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ, ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਿੱਧਿਆ, ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ!
Square Portrait Landscape 4K UHD
ਕਿਉਂ ਜੋ ਬਦਲਾ ਲੈਣ ਦਾ ਦਿਨ ਮੇਰੇ ਦਿਲ ਵਿੱਚ ਸੀ, ਅਤੇ ਮੇਰੇ ਛੁਡਾਇਆਂ ਹੋਇਆਂ ਦਾ ਸਾਲ ਆ ਗਿਆ ਹੈ।
Square Portrait Landscape 4K UHD
ਮੈਂ ਨਿਗਾਹ ਕੀਤੀ ਪਰ ਕੋਈ ਸਹਾਇਕ ਨਹੀਂ ਸੀ, ਮੈਂ ਦੰਗ ਰਹਿ ਗਿਆ ਕਿ ਕੋਈ ਸੰਭਾਲਣ ਵਾਲਾ ਨਹੀਂ ਸੀ। ਤਦ ਮੈਂ ਆਪਣੀ ਹੀ ਬਾਂਹ ਨਾਲ ਬਚਾਉਣ ਦਾ ਕੰਮ ਕੀਤਾ, ਅਤੇ ਮੇਰੇ ਗੁੱਸੇ ਨੇ ਹੀ ਮੈਨੂੰ ਸੰਭਾਲਿਆ।
Square Portrait Landscape 4K UHD
ਮੈਂ ਆਪਣੇ ਕ੍ਰੋਧ ਵਿੱਚ ਲੋਕਾਂ ਨੂੰ ਲਤਾੜਿਆ, ਮੈਂ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਮਤਵਾਲੇ ਕੀਤਾ, ਅਤੇ ਉਹਨਾਂ ਦਾ ਲਹੂ ਧਰਤੀ ਉੱਤੇ ਵਹਾਇਆ।
Square Portrait Landscape 4K UHD
ਉਹਨਾਂ ਸਾਰੇ ਉਪਕਾਰਾਂ ਲਈ ਜੋ ਯਹੋਵਾਹ ਨੇ ਸਾਡੇ ਉੱਤੇ ਕੀਤੇ, ਨਾਲੇ ਇਸਰਾਏਲ ਦੇ ਘਰਾਣੇ ਉੱਤੇ ਉਸ ਵੱਡੀ ਭਲਿਆਈ ਲਈ ਜਿਸ ਨੂੰ ਉਹ ਨੇ ਆਪਣੇ ਰਹਮ, ਅਤੇ ਆਪਣੀ ਦਯਾ ਦੀ ਵਾਫ਼ਰੀ ਅਨੁਸਾਰ ਉਹਨਾਂ ਨੂੰ ਬਖ਼ਸ਼ ਦਿੱਤਾ, ਮੈਂ ਯਹੋਵਾਹ ਦੀ ਦਯਾ ਦਾ ਵਰਣਨ ਕਰਾਂਗਾ ਅਤੇ ਉਸ ਦੀ ਉਸਤਤ ਕਰਾਂਗਾ।
Square Portrait Landscape 4K UHD
ਉਸ ਨੇ ਆਖਿਆ, ਸੱਚ-ਮੁੱਚ ਇਹ ਮੇਰੀ ਪਰਜਾ ਹੈ, ਅਜਿਹੇ ਪੁੱਤਰ ਜੋ ਧੋਖਾ ਨਾ ਦੇਣਗੇ, ਇਸ ਲਈ ਉਹ ਉਹਨਾਂ ਦਾ ਬਚਾਉਣ ਵਾਲਾ ਹੋਇਆ।
Square Portrait Landscape 4K UHD
ਉਹਨਾਂ ਦੇ ਸਾਰੇ ਦੁੱਖਾਂ ਵਿੱਚ ਉਹ ਦੁਖੀ ਹੋਇਆ, ਅਤੇ ਉਹ ਦੇ ਹਜ਼ੂਰ ਰਹਿਣ ਵਾਲੇ ਦੂਤ ਨੇ ਉਹਨਾਂ ਨੂੰ ਬਚਾਇਆ, ਉਸ ਨੇ ਆਪਣੇ ਪ੍ਰੇਮ ਅਤੇ ਆਪਣੇ ਤਰਸ ਵਿੱਚ ਉਹਨਾਂ ਨੂੰ ਛੁਡਾਇਆ, ਉਹ ਉਹਨਾਂ ਨੂੰ ਸਾਰੇ ਪ੍ਰਾਚੀਨ ਦਿਨਾਂ ਵਿੱਚ ਚੁੱਕੀ ਫਿਰਿਆ।
Square Portrait Landscape 4K UHD
ਪਰ ਉਹ ਵਿਦਰੋਹੀ ਹੋ ਗਏ, ਅਤੇ ਉਹ ਦੇ ਪਵਿੱਤਰ ਆਤਮਾ ਨੂੰ ਦੁਖੀ ਕੀਤਾ, ਇਸ ਕਾਰਨ ਉਹ ਉਲਟਾ ਉਹਨਾਂ ਦਾ ਵੈਰੀ ਬਣ ਗਿਆ, ਅਤੇ ਆਪ ਉਹਨਾਂ ਨਾਲ ਲੜਿਆ।
Square Portrait Landscape 4K UHD
ਤਦ ਉਹ ਦੀ ਪਰਜਾ ਨੇ ਮੂਸਾ ਦੇ ਪ੍ਰਾਚੀਨ ਦਿਨਾਂ ਨੂੰ ਯਾਦ ਕੀਤਾ ਅਤੇ ਆਖਣ ਲੱਗੇ, - ਉਹ ਕਿੱਥੇ ਹੈ ਜੋ ਉਹਨਾਂ ਨੂੰ ਸਮੁੰਦਰੋਂ ਉਤਾਹਾਂ ਲਿਆਇਆ, ਆਪਣੇ ਇੱਜੜ ਨੂੰ ਉਹਨਾਂ ਦੇ ਅਯਾਲੀ ਸਮੇਤ? ਉਹ ਕਿੱਥੇ ਹੈ ਜਿਸ ਨੇ ਆਪਣਾ ਪਵਿੱਤਰ ਆਤਮਾ ਉਹਨਾਂ ਦੇ ਅੰਦਰ ਪਾਇਆ?
Square Portrait Landscape 4K UHD
ਜਿਸ ਨੇ ਆਪਣੀ ਪਰਤਾਪਵਾਨ ਭੁਜਾ ਨੂੰ ਮੂਸਾ ਦੇ ਸੱਜੇ ਹੱਥ ਦੇ ਨਾਲ ਕਰ ਦਿੱਤਾ? ਜਿਸ ਨੇ ਉਹਨਾਂ ਦੇ ਅੱਗੇ ਪਾਣੀਆਂ ਨੂੰ ਪਾੜਿਆ, ਤਾਂ ਜੋ ਉਹ ਆਪਣੇ ਲਈ ਇੱਕ ਸਦੀਪਕ ਨਾਮ ਬਣਾਵੇ?
Square Portrait Landscape 4K UHD
ਜਿਸ ਨੇ ਡੁੰਘਿਆਈਆਂ ਦੇ ਵਿੱਚ ਉਹਨਾਂ ਦੀ ਅਗਵਾਈ ਕੀਤੀ? ਜਿਵੇਂ ਘੋੜਾ ਉਜਾੜ ਵਿੱਚ, ਤਿਵੇਂ ਉਹਨਾਂ ਨੇ ਠੋਕਰ ਨਾ ਖਾਧੀ।
Square Portrait Landscape 4K UHD
ਜਿਵੇਂ ਪਸ਼ੂ ਦੂਣ ਵਿੱਚ ਜਾਂਦੇ, ਤਿਵੇਂ ਯਹੋਵਾਹ ਦੇ ਆਤਮਾ ਨੇ ਉਹਨਾਂ ਨੂੰ ਅਰਾਮ ਦਿੱਤਾ। ਤੂੰ ਇਸੇ ਤਰ੍ਹਾਂ ਆਪਣੀ ਪਰਜਾ ਦੀ ਅਗਵਾਈ ਕੀਤੀ, ਤਾਂ ਜੋ ਤੂੰ ਆਪਣੇ ਲਈ ਇੱਕ ਪਰਤਾਪਵਾਨ ਨਾਮ ਬਣਾਵੇਂ।
Square Portrait Landscape 4K UHD
ਸਵਰਗ ਤੋਂ ਨਿਗਾਹ ਮਾਰ ਅਤੇ ਵੇਖ, ਆਪਣੇ ਪਵਿੱਤਰ ਅਤੇ ਸ਼ਾਨਦਾਰ ਭਵਨ ਤੋਂ, ਤੇਰੀ ਅਣਖ ਅਤੇ ਤੇਰੀਆਂ ਸ਼ਕਤੀਆਂ ਕਿੱਥੇ ਹਨ? ਤੇਰੀ ਅਣਖ ਅਤੇ ਤੇਰਾ ਰਹਮ ਜੋ ਸਾਡੇ ਲਈ ਸੀ, ਰੁੱਕ ਗਿਆ ਹੈ।
Square Portrait Landscape 4K UHD
ਤੂੰ ਤਾਂ ਸਾਡਾ ਪਿਤਾ ਹੈਂ, ਭਾਵੇਂ ਅਬਰਾਹਾਮ ਸਾਨੂੰ ਨਹੀਂ ਜਾਣਦਾ, ਅਤੇ ਇਸਰਾਏਲ ਸਾਨੂੰ ਨਹੀਂ ਪਹਿਚਾਣਦਾ, ਪਰ ਤੂੰ ਯਹੋਵਾਹ ਸਾਡਾ ਪਿਤਾ ਹੈ, ਸਾਡਾ ਛੁਡਾਉਣ ਵਾਲਾ, ਤੇਰਾ ਨਾਮ ਸਦੀਪਕ ਕਾਲ ਤੋਂ ਹੈਂ।
Square Portrait Landscape 4K UHD
ਹੇ ਯਹੋਵਾਹ, ਤੂੰ ਆਪਣਿਆਂ ਰਾਹਾਂ ਤੋਂ ਸਾਨੂੰ ਕਿਉਂ ਭਟਕਣ ਦਿੱਤਾ? ਤੂੰ ਸਾਡੇ ਦਿਲਾਂ ਨੂੰ ਤੇਰਾ ਡਰ ਮੰਨਣ ਤੋਂ ਕਿਉਂ ਕਠੋਰ ਹੋਣ ਦਿੱਤਾ? ਆਪਣੇ ਦਾਸਾਂ, ਆਪਣੇ ਨਿੱਜ ਭਾਗ ਦੇ ਗੋਤਾਂ ਦੀ ਖ਼ਾਤਰ ਮੁੜ ਆ।
Square Portrait Landscape 4K UHD
ਥੋੜ੍ਹੇ ਸਮੇਂ ਲਈ ਹੀ ਤੇਰੀ ਪਵਿੱਤਰ ਪਰਜਾ ਨੇ ਤੇਰੇ ਪਵਿੱਤਰ ਅਸਥਾਨ ਨੂੰ ਆਪਣੇ ਅਧਿਕਾਰ ਵਿੱਚ ਰੱਖਿਆ, ਫੇਰ ਸਾਡੇ ਵੈਰੀਆਂ ਨੇ ਉਹ ਨੂੰ ਲਤਾੜਿਆ ਹੈ।
Square Portrait Landscape 4K UHD
ਅਸੀਂ ਤਾਂ ਜਾਣੋ ਉਹਨਾਂ ਵਰਗੇ ਹੋ ਗਏ ਹਾਂ ਜਿਨ੍ਹਾਂ ਉੱਤੇ ਤੂੰ ਰਾਜ ਨਹੀਂ ਕੀਤਾ, ਉਹਨਾਂ ਵਰਗੇ ਜਿਹੜੇ ਤੇਰੇ ਨਾਮ ਤੋਂ ਨਹੀਂ ਸੱਦੇ ਜਾਂਦੇ।
Available Bible Translations
Isaiah 63 (ASV) »
Isaiah 63 (KJV) »
Isaiah 63 (GW) »
Isaiah 63 (BSB) »
Isaiah 63 (WEB) »
Ésaïe 63 (LSG) »
Jesaja 63 (LUTH1912) »
यशायाह 63 (HINIRV) »
যিচয়া 63 (BENIRV) »
ஏசாயா 63 (TAMIRV) »
यशया 63 (MARIRV) »
యెషయా 63 (TELIRV) »
યશાયા 63 (GUJIRV) »
ಯೆಶಾಯನು 63 (KANIRV) »
إِشَعْيَاءَ 63 (AVD) »
ישעיה 63 (HEB) »
Isaías 63 (BSL) »
I-sai-a 63 (VIE) »
Isaías 63 (RVA) »
Isaia 63 (RIV) »
以 赛 亚 书 63 (CUVS) »
以 賽 亞 書 63 (CUVT) »
Isaia 63 (ALB) »
Jesaja 63 (SV1917) »
Исаия 63 (RUSV) »
Ісая 63 (UKR) »
Ézsaiás 63 (KAR) »
Исая 63 (BULG) »
イザヤ書 63 (JPN) »
Jesaja 63 (NORSK) »
Isaya 63 (SWHULB) »
Izajasza 63 (POLUBG) »
Ishacyaah 63 (SOM) »
Jesaja 63 (NLD) »
Esajas 63 (DA1871) »