ਖ਼ਰੋਜ Chapter 30 PANIRV Bible Verse Images

ਖ਼ਰੋਜ 30 Bible Verse Pictures. Choose from a large collection of inspirational, motivational and encouraging Bible verses with pictures of nature. Download and share ਖ਼ਰੋਜ 30 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਖ਼ਰੋਜ 30:1 (PANIRV)
Square Portrait Landscape 4K UHD
ਤੂੰ ਧੂਪ ਧੁਖਾਉਣ ਲਈ ਇੱਕ ਜਗਵੇਦੀ ਬਣਾਈਂ ਅਤੇ ਤੂੰ ਉਹ ਨੂੰ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਂ।

ਖ਼ਰੋਜ 30:2 (PANIRV)
Square Portrait Landscape 4K UHD
ਉਸ ਦੀ ਲੰਬਾਈ ਇੱਕ ਹੱਥ ਉਸ ਦੀ ਚੌੜਾਈ ਇੱਕ ਹੱਥ ਅਤੇ ਉਹ ਚੌਰਸ ਹੋਵੇ। ਉਸ ਦੀ ਉਚਾਈ ਦੋ ਹੱਥ ਅਤੇ ਉਸ ਦੇ ਸਿੰਙ ਉਸੇ ਤੋਂ ਹੋਣ।

ਖ਼ਰੋਜ 30:3 (PANIRV)
Square Portrait Landscape 4K UHD
ਤੂੰ ਉਹ ਨੂੰ ਖ਼ਾਲਸ ਸੋਨੇ ਨਾਲ ਮੜ੍ਹੀਂ ਅਰਥਾਤ ਉਹ ਦਾ ਉੱਪਰਲਾ ਪਾਸਾ ਅਤੇ ਉਹ ਦੇ ਚੁਫ਼ੇਰੇ ਦੇ ਪਾਸੇ ਅਤੇ ਉਹ ਦੇ ਸਿੰਙ, ਤੂੰ ਉਹ ਦੇ ਚੁਫ਼ੇਰੇ ਇੱਕ ਸੋਨੇ ਦੀ ਬਨੇਰੀ ਬਣਾਈਂ।

ਖ਼ਰੋਜ 30:4 (PANIRV)
Square Portrait Landscape 4K UHD
ਤੂੰ ਉਹ ਦੇ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੇ ਦੋਹਾਂ ਪੱਲਿਆਂ ਉੱਤੇ ਉਸ ਦੇ ਦੋਹੀਂ ਪਾਸੀਂ ਬਣਾਈਂ। ਉਹ ਉਸ ਦੇ ਚੁੱਕਣ ਲਈ ਚੋਬਾਂ ਦੇ ਥਾਂ ਹੋਣ।

ਖ਼ਰੋਜ 30:5 (PANIRV)
Square Portrait Landscape 4K UHD
ਤੂੰ ਚੋਬਾਂ ਸ਼ਿੱਟੀਮ ਦੀ ਲੱਕੜੀ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ।

ਖ਼ਰੋਜ 30:6 (PANIRV)
Square Portrait Landscape 4K UHD
ਤੂੰ ਉਹ ਨੂੰ ਪਰਦੇ ਦੇ ਅੱਗੇ ਜਿਹੜਾ ਸਾਖੀ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿਹੜਾ ਸਾਖੀ ਉੱਤੇ ਹੈ ਰੱਖੀਂ ਜਿੱਥੇ ਮੈਂ ਤੇਰੇ ਨਾਲ ਮਿਲਾਂਗਾ।

ਖ਼ਰੋਜ 30:7 (PANIRV)
Square Portrait Landscape 4K UHD
ਅਤੇ ਹਾਰੂਨ ਉਸ ਉੱਤੇ ਸੁਗੰਧੀ ਧੂਪ ਹਰ ਸਵੇਰੇ ਦੇ ਸਮੇਂ ਧੁਖਾਵੇ। ਜਦ ਉਹ ਦੀਵਿਆਂ ਨੂੰ ਸੁਆਰੇ ਤਦ ਉਹ ਇਹ ਧੁਖਾਵੇ।

ਖ਼ਰੋਜ 30:8 (PANIRV)
Square Portrait Landscape 4K UHD
ਜਦ ਹਾਰੂਨ ਦੀਵਿਆਂ ਨੂੰ ਸ਼ਾਮ ਦੇ ਵੇਲੇ ਜਗਾਵੇ ਤਦ ਉਹ ਤੁਹਾਡੀਆਂ ਪੀੜ੍ਹੀਆਂ ਤੱਕ ਸਦਾ ਲਈ ਯਹੋਵਾਹ ਦੇ ਸਨਮੁਖ ਧੂਪ ਧੁਖਾਵੇ।

ਖ਼ਰੋਜ 30:9 (PANIRV)
Square Portrait Landscape 4K UHD
ਤੁਸੀਂ ਉਸ ਉੱਤੇ ਨਾ ਓਪਰਾ ਧੂਪ ਨਾ ਹੋਮ ਦੀ ਬਲੀ ਨਾ ਮੈਦੇ ਦੀ ਭੇਟ ਚੜ੍ਹਾਇਓ ਅਤੇ ਨਾ ਉਸ ਉੱਤੇ ਪੀਣ ਦੀ ਭੇਟ ਡੋਲ੍ਹਿਓ

ਖ਼ਰੋਜ 30:10 (PANIRV)
Square Portrait Landscape 4K UHD
ਅਤੇ ਹਾਰੂਨ ਉਸ ਦੇ ਸਿੰਗਾਂ ਉੱਤੇ ਵਰ੍ਹੇ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੇ ਅਤੇ ਪ੍ਰਾਸਚਿਤ ਦੇ ਪਾਪ ਦੀ ਭੇਟ ਦੇ ਲਹੂ ਤੋਂ ਲੈ ਕੇ ਸਾਲ ਵਿੱਚ ਇੱਕ ਵਾਰ ਤੁਹਾਡੀਆਂ ਪੀੜ੍ਹੀਆਂ ਤੱਕ ਪ੍ਰਾਸਚਿਤ ਕਰੇ। ਇਹ ਯਹੋਵਾਹ ਲਈ ਬਹੁਤ ਪਵਿੱਤਰ ਹੈ।

ਖ਼ਰੋਜ 30:11 (PANIRV)
Square Portrait Landscape 4K UHD
ਯਹੋਵਾਹ ਮੂਸਾ ਨੂੰ ਬੋਲਿਆ ਕਿ

ਖ਼ਰੋਜ 30:12 (PANIRV)
Square Portrait Landscape 4K UHD
ਜਦ ਤੂੰ ਇਸਰਾਏਲੀਆਂ ਦੀ ਗਿਣਤੀ ਉਨ੍ਹਾਂ ਦੇ ਸ਼ੁਮਾਰ ਅਨੁਸਾਰ ਕਰੇਂ ਤਾਂ ਹਰ ਮਨੁੱਖ ਆਪਣੇ ਪ੍ਰਾਣਾਂ ਲਈ ਯਹੋਵਾਹ ਨੂੰ ਜਦ ਉਨ੍ਹਾਂ ਦੀ ਗਿਣਤੀ ਹੋਵੇ ਨਿਸਤਾਰੇ ਦਾ ਮੁੱਲ ਦੇਵੇ ਤਾਂ ਜੋ ਉਨ੍ਹਾਂ ਵਿੱਚ ਕੋਈ ਬਵਾ ਨਾ ਪਵੇ ਜਦ ਤੂੰ ਉਨ੍ਹਾਂ ਦੀ ਗਿਣਤੀ ਕਰੇਂ।

ਖ਼ਰੋਜ 30:13 (PANIRV)
Square Portrait Landscape 4K UHD
ਸਾਰੇ ਜਿਹੜੇ ਗਿਣਿਆ ਹੋਇਆਂ ਵਿੱਚ ਰਲਣ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਅੱਧਾ ਸ਼ਕਲ ਦੇਣ (ਸ਼ਕਲ ਵਿੱਚ ਵੀਹ ਜੀਰੇ ਹਨ) ਸੋ ਇਹ ਅੱਠ ਆਨੇ ਯਹੋਵਾਹ ਲਈ ਚੁੱਕਣ ਦੀ ਭੇਟ ਹੋਵੇਗੀ।

ਖ਼ਰੋਜ 30:14 (PANIRV)
Square Portrait Landscape 4K UHD
ਸਾਰੇ ਜਿਹੜੇ ਗਿਣਿਆ ਹੋਇਆਂ ਵਿੱਚ ਰਲਣ ਵੀਹ ਸਾਲ ਦੇ ਅਤੇ ਉੱਤੇ ਦੇ ਹੋਣ ਯਹੋਵਾਹ ਨੂੰ ਚੁੱਕਣ ਦੀ ਭੇਟ ਦੇਣ।

ਖ਼ਰੋਜ 30:15 (PANIRV)
Square Portrait Landscape 4K UHD
ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਯਹੋਵਾਹ ਦੀ ਚੁੱਕਣ ਦੀ ਭੇਟ ਦੇਣ।

ਖ਼ਰੋਜ 30:16 (PANIRV)
Square Portrait Landscape 4K UHD
ਸੋ ਤੂੰ ਇਸਰਾਏਲੀਆਂ ਤੋਂ ਪ੍ਰਾਸਚਿਤ ਦੀ ਚਾਂਦੀ ਲੈ ਕੇ ਉਹ ਨੂੰ ਮੰਡਲੀ ਦੇ ਤੰਬੂ ਦੇ ਕੰਮ ਲਈ ਵਰਤੀਂ ਅਤੇ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗਿਰੀ ਹੋਵੇ ਤਾਂ ਜੋ ਤੁਹਾਡਿਆਂ ਪ੍ਰਾਣਾਂ ਲਈ ਪ੍ਰਾਸਚਿਤ ਹੋਵੇ।

ਖ਼ਰੋਜ 30:17 (PANIRV)
Square Portrait Landscape 4K UHD
ਯਹੋਵਾਹ ਨੇ ਮੂਸਾ ਨੂੰ ਆਖਿਆ ਕਿ

ਖ਼ਰੋਜ 30:18 (PANIRV)
Square Portrait Landscape 4K UHD
ਤੂੰ ਧੋਣ ਲਈ ਪਿੱਤਲ ਦਾ ਇੱਕ ਹੌਦ ਅਤੇ ਉਹ ਦੇ ਲਈ ਪਿੱਤਲ ਦੀ ਇੱਕ ਚੌਂਕੀ ਬਣਾਈਂ ਅਤੇ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਉਹ ਨੂੰ ਰੱਖੀਂ ਅਤੇ ਉਸ ਵਿੱਚ ਪਾਣੀ ਭਰੀਂ।

ਖ਼ਰੋਜ 30:19 (PANIRV)
Square Portrait Landscape 4K UHD
ਉਸ ਵਿੱਚ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ-ਪੈਰ ਧੋਣ

ਖ਼ਰੋਜ 30:20 (PANIRV)
Square Portrait Landscape 4K UHD
ਜਦ ਉਹ ਮੰਡਲੀ ਦੇ ਤੰਬੂ ਵਿੱਚ ਅਥਵਾ ਜਦ ਉਹ ਜਗਵੇਦੀ ਦੇ ਨੇੜੇ ਉਪਾਸਨਾ ਲਈ ਆਉਣ ਕਿ ਯਹੋਵਾਹ ਲਈ ਅੱਗ ਦੀ ਭੇਟ ਧੁਖਾਉਣ ਤਾਂ ਪਾਣੀ ਨਾਲ ਧੋਣ ਕਿ ਉਹ ਨਾ ਮਰਨ।

ਖ਼ਰੋਜ 30:21 (PANIRV)
Square Portrait Landscape 4K UHD
ਉਹ ਆਪਣੇ ਹੱਥ-ਪੈਰ ਧੋਣ ਕਿ ਉਹ ਨਾ ਮਰਨ ਅਤੇ ਉਹ ਉਨ੍ਹਾਂ ਲਈ ਸਦਾ ਦੀ ਬਿਧੀ ਹੋਵੇ ਅਰਥਾਤ ਉਸ ਲਈ ਅਤੇ ਉਸ ਦੀ ਅੰਸ ਲਈ ਉਨ੍ਹਾਂ ਦੀ ਪੀੜ੍ਹੀਓਂ ਪੀੜ੍ਹੀ ਤੱਕ।

ਖ਼ਰੋਜ 30:22 (PANIRV)
Square Portrait Landscape 4K UHD
ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ

ਖ਼ਰੋਜ 30:23 (PANIRV)
Square Portrait Landscape 4K UHD
ਤੂੰ ਵਧੀਆ ਮਸਾਲਾ ਲਵੀਂ ਅਰਥਾਤ ਪਤਲਾ ਮੁਰ ਪੰਜ ਸੌ ਸ਼ਕਲ ਅਤੇ ਸੁਗੰਧ ਲਈ ਦਾਲਚੀਨੀ ਉਸ ਤੋਂ ਅੱਧੀ ਅਰਥਾਤ ਢਾਈ ਸੌ ਸ਼ਕਲ ਅਤੇ ਸੁਗੰਧ ਵਾਲੀ ਕੁਸ਼ਾ ਢਾਈ ਸੌ ਸ਼ਕਲ

ਖ਼ਰੋਜ 30:24 (PANIRV)
Square Portrait Landscape 4K UHD
ਅਤੇ ਤੱਜ ਪੰਜ ਸੌ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਇੱਕ ਹੀਨ

ਖ਼ਰੋਜ 30:25 (PANIRV)
Square Portrait Landscape 4K UHD
ਅਤੇ ਤੂੰ ਉਹ ਨੂੰ ਮਸਹ ਕਰਨ ਦਾ ਪਵਿੱਤਰ ਤੇਲ ਗਾਂਧੀ ਦੀ ਕਾਰੀਗਰੀ ਅਤੇ ਮਿਲੀਆਂ ਹੋਈਆਂ ਸੁਗੰਧਾਂ ਨਾਲ ਬਣਾਈਂ। ਉਹ ਇੱਕ ਮਲਣ ਦਾ ਪਵਿੱਤਰ ਤੇਲ ਹੋਵੇ।

ਖ਼ਰੋਜ 30:26 (PANIRV)
Square Portrait Landscape 4K UHD
ਤੂੰ ਉਸ ਨਾਲ ਮੰਡਲੀ ਦੇ ਤੰਬੂ ਨੂੰ ਅਤੇ ਸਾਖੀ ਦੇ ਸੰਦੂਕ ਨੂੰ ਮਲੀਂ।

ਖ਼ਰੋਜ 30:27 (PANIRV)
Square Portrait Landscape 4K UHD
ਨਾਲੇ ਮੇਜ਼ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਸ਼ਮਾਦਾਨ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਧੂਪ ਦੀ ਜਗਵੇਦੀ ਨੂੰ

ਖ਼ਰੋਜ 30:28 (PANIRV)
Square Portrait Landscape 4K UHD
ਅਤੇ ਹੋਮ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਹੌਦ ਅਤੇ ਉਸ ਦੀ ਚੌਂਕੀ ਨੂੰ।

ਖ਼ਰੋਜ 30:29 (PANIRV)
Square Portrait Landscape 4K UHD
ਤੂੰ ਉਨ੍ਹਾਂ ਨੂੰ ਪਵਿੱਤਰ ਕਰੀਂ ਕਿ ਉਹ ਬਹੁਤ ਪਵਿੱਤਰ ਹੋਣ ਅਤੇ ਜੋ ਕੁਝ ਉਨ੍ਹਾਂ ਨੂੰ ਲੱਗੇ ਪਵਿੱਤਰ ਹੋਵੇਗਾ।

ਖ਼ਰੋਜ 30:30 (PANIRV)
Square Portrait Landscape 4K UHD
ਤਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮਸਹ ਕਰ ਕੇ ਪਵਿੱਤਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਉਪਾਸਨਾ ਕਰਨ।

ਖ਼ਰੋਜ 30:31 (PANIRV)
Square Portrait Landscape 4K UHD
ਅਤੇ ਤੂੰ ਇਸਰਾਏਲੀਆਂ ਨੂੰ ਆਖੀਂ ਕਿ ਇਹ ਮਲਣ ਦਾ ਪਵਿੱਤਰ ਤੇਲ ਮੇਰੇ ਲਈ ਤੁਹਾਡੀਆਂ ਪੀੜ੍ਹੀਆਂ ਤੱਕ ਹੋਵੇ।

ਖ਼ਰੋਜ 30:32 (PANIRV)
Square Portrait Landscape 4K UHD
ਇਹ ਆਦਮੀ ਦੇ ਪਿੰਡੇ ਉੱਤੇ ਨਹੀਂ ਲਾਈਦਾ ਅਤੇ ਉਸ ਦੀ ਸਮੱਗਰੀ ਤੋਂ ਹੋਰ ਕਿਸੇ ਪ੍ਰਕਾਰ ਦਾ ਤੇਲ ਤੁਸੀਂ ਨਾ ਬਣਾਇਓ। ਇਹ ਪਵਿੱਤਰ ਹੈ ਅਤੇ ਤੁਹਾਡੇ ਲਈ ਪਵਿੱਤਰ ਰਹੇ।

ਖ਼ਰੋਜ 30:33 (PANIRV)
Square Portrait Landscape 4K UHD
ਜਿਹੜਾ ਮਨੁੱਖ ਉਸ ਵਰਗੀ ਮਿਲਾਵਟ ਕਰੇ ਅਤੇ ਉਸ ਵਿੱਚੋਂ ਕਿਸੇ ਓਪਰੇ ਉੱਤੇ ਚੋਵੇ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

ਖ਼ਰੋਜ 30:34 (PANIRV)
Square Portrait Landscape 4K UHD
ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਆਪਣੇ ਲਈ ਮੁਰ ਵਾਲਾ ਮਸਾਲਾ ਲਈਂ ਅਰਥਾਤ ਮੁਰ ਮਸਤਕੀ ਅਤੇ ਲੌਨ ਅਤੇ ਖ਼ਾਲਸ ਲੁਬਾਨ - ਇਹ ਇੱਕੋ ਵਜ਼ਨ ਦੇ ਹੋਣ।

ਖ਼ਰੋਜ 30:35 (PANIRV)
Square Portrait Landscape 4K UHD
ਤੂੰ ਉਹ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈਂ। ਸਲੂਣੀ ਨਿਰੋਲ ਅਤੇ ਪਵਿੱਤਰ ਹੋਵੇ।

ਖ਼ਰੋਜ 30:36 (PANIRV)
Square Portrait Landscape 4K UHD
ਤੂੰ ਉਸ ਵਿੱਚੋਂ ਕੁਝ ਬਹੁਤ ਮਹੀਨ ਪੀਹ ਕੇ ਉਹ ਨੂੰ ਸਾਖੀ ਦੇ ਸੰਦੂਕ ਅੱਗੇ ਮੰਡਲੀ ਦੇ ਤੰਬੂ ਵਿੱਚ ਰੱਖੀਂ ਜਿੱਥੇ ਮੈਂ ਤੈਨੂੰ ਮਿਲਾਂਗਾ। ਇਹ ਤੁਹਾਡੇ ਲਈ ਬਹੁਤ ਪਵਿੱਤਰ ਹੋਵੇ।

ਖ਼ਰੋਜ 30:37 (PANIRV)
Square Portrait Landscape 4K UHD
ਜਿਹੜੀ ਧੂਪ ਨੂੰ ਬਣਾਵੇਂਗਾ ਉਸ ਦੀ ਸਮੱਗਰੀ ਤੋਂ ਹੋਰ ਧੂਪ ਆਪਣੇ ਲਈ ਨਾ ਬਣਾਇਓ, ਉਹ ਤੇਰੀ ਵੱਲੋਂ ਯਹੋਵਾਹ ਲਈ ਪਵਿੱਤਰ ਹੋਵੇ।

ਖ਼ਰੋਜ 30:38 (PANIRV)
Square Portrait Landscape 4K UHD
ਜਿਹੜਾ ਮਨੁੱਖ ਉਸ ਵਾਂਗੂੰ ਸੁੰਘਣ ਲਈ ਬਣਾਵੇ ਉਹ ਆਪਣਿਆਂ ਲੋਕਾਂ ਵਿੱਚੋਂ ਨਾਸ ਕੀਤਾ ਜਾਵੇ।

Available Bible Translations

American Standard Version
Exodus 30 (ASV) »
King James Version
Exodus 30 (KJV) »
GOD’S WORD® (GW)
Exodus 30 (GW) »
World English Bible
Exodus 30 (WEB) »
Louis Segond 1910
Exode 30 (LSG) »
Luther Bibel 1912
Exodus 30 (LUTH1912) »
इंडियन रिवाइज्ड वर्जन - हिंदी
निर्गमन 30 (HINIRV) »
ভারতীয় সংশোধিত সংস্করণ - বাংলা
যাত্ৰা 30 (BENIRV) »
இந்தியன் ரீவைஸ்டு வேர்ஷன் - தமிழ்
யாத்திராகமம் 30 (TAMIRV) »
इंडियन रिवाइज्ड वर्जन - मराठी
निर्गम 30 (MARIRV) »
ఇండియన్ రేవిజ్డ్ వెర్షన్ - తెలుగు
నిర్గమకాండం 30 (TELIRV) »
ઇન્ડિયન રિવાયઝ્ડ વર્ઝન - ગુજરાતી
નિર્ગમન 30 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ವಿಮೋಚನಕಾಂಡ 30 (KANIRV) »
الكتاب المقدس باللغة العربية، فان دايك
اَلْخُرُوجُ 30 (AVD) »
תנ ך עברי מודרני
שמות 30 (HEB) »
Bíblia Sagrada Português
Êxodo 30 (BSL) »
Kinh Thánh: Tiếng Việt
Xuất Hành 30 (VIE) »
Reina Valera Antigua
Éxodo 30 (RVA) »
La Sacra Bibbia
Esodo 30 (RIV) »
圣 经 简体中文和合本
出 埃 及 记 30 (CUVS) »
聖 經 繁體中文和合本
出 埃 及 記 30 (CUVT) »
Bibla e Shenjtë
Eksodi 30 (ALB) »
Svenska Bibeln 1917
2 Mosebok 30 (SV1917) »
Библия на русском
Исход 30 (RUSV) »
Українська Біблія
Вихід 30 (UKR) »
Szent Biblia - Magyar
2 Mózes 30 (KAR) »
Българска Библия
Изход 30 (BULG) »
Biblia Takatifu
Kutoka 30 (SWHULB) »
Kitaabka Quduuska Ah
Baxniintii 30 (SOM) »
De Heilige Schrift
Exodus 30 (NLD) »

ਖ਼ਰੋਜ (PANIRV) Chapter Selection

PANIRV Book Selection List