ਪੈਦਾਇਸ਼ 39 PANIRV
ਪੈਦਾਇਸ਼ Chapter 39 PANIRV Bible Verse Images
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.
Creative Commons License
- Title: Indian Revised Version (IRV) Punjabi - 2019
- Creator: Bridge Connectivity Solutions Pvt. Ltd. (BCS)
- Source: Digital Bible Library
- License: CC BY-SA 4.0
Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).
In addition, we would like to give very special thanks to eBible.org for making the Punjabi Indian Revised Version Bible available in MySQL format.
Square Portrait Landscape 4K UHD
ਯੂਸੁਫ਼ ਮਿਸਰ ਵਿੱਚ ਲਿਆਂਦਾ ਗਿਆ ਅਤੇ ਪੋਟੀਫ਼ਰ ਮਿਸਰੀ ਨੇ ਜਿਹੜਾ ਫ਼ਿਰਊਨ ਦਾ ਹਾਕਮ ਅਤੇ ਅੰਗ-ਰੱਖਿਅਕਾਂ ਦਾ ਪ੍ਰਧਾਨ ਸੀ, ਉਸ ਨੂੰ ਇਸਮਾਏਲੀਆਂ ਦੇ ਹੱਥੋਂ ਮੁੱਲ ਲੈ ਲਿਆ, ਜਿਹੜੇ ਉਸ ਨੂੰ ਉੱਥੇ ਲਿਆਏ ਸਨ।
Square Portrait Landscape 4K UHD
ਯਹੋਵਾਹ ਯੂਸੁਫ਼ ਦੇ ਅੰਗ-ਸੰਗ ਸੀ, ਇਸ ਲਈ ਉਹ ਵੱਡਭਾਗਾ ਮਨੁੱਖ ਹੋ ਗਿਆ ਅਤੇ ਉਹ ਆਪਣੇ ਮਿਸਰੀ ਸੁਆਮੀ ਦੇ ਘਰ ਰਹਿੰਦਾ ਸੀ।
Square Portrait Landscape 4K UHD
ਤਦ ਉਸ ਦੇ ਸੁਆਮੀ ਨੇ ਵੇਖਿਆ ਕਿ ਯਹੋਵਾਹ ਉਸ ਦੇ ਅੰਗ-ਸੰਗ ਹੈ ਅਤੇ ਜੋ ਵੀ ਕੰਮ ਉਹ ਕਰਦਾ ਹੈ ਉਸ ਦੇ ਹੱਥੋਂ ਉਹ ਸਫ਼ਲ ਕਰਾਉਂਦਾ ਹੈ।
Square Portrait Landscape 4K UHD
ਸੋ ਯੂਸੁਫ਼ ਉੱਤੇ ਉਹ ਦੀ ਦਯਾ ਦੀ ਨਿਗਾਹ ਹੋਈ। ਯੂਸੁਫ਼ ਨੇ ਉਹ ਦੀ ਸੇਵਾ ਕੀਤੀ ਅਤੇ ਉਸ ਨੇ ਉਹ ਨੂੰ ਆਪਣੇ ਘਰ ਦਾ ਮੁਖ਼ਤਿਆਰ ਬਣਾ ਦਿੱਤਾ ਅਤੇ ਜੋ ਕੁਝ ਉਹ ਦਾ ਸੀ ਉਸ ਦੇ ਹੱਥ ਵਿੱਚ ਦੇ ਦਿੱਤਾ।
Square Portrait Landscape 4K UHD
ਅਜਿਹਾ ਹੋਇਆ ਕਿ ਜਿਸ ਵੇਲੇ ਤੋਂ ਉਸ ਨੇ ਉਹ ਨੂੰ ਆਪਣੇ ਘਰ ਦਾ ਅਤੇ ਆਪਣੀਆਂ ਸਭ ਚੀਜ਼ਾਂ ਦਾ ਮੁਖ਼ਤਿਆਰ ਬਣਾ ਦਿੱਤਾ, ਯਹੋਵਾਹ ਨੇ ਉਸ ਮਿਸਰੀ ਦੇ ਘਰ ਉੱਤੇ ਯੂਸੁਫ਼ ਦੇ ਕਾਰਨ ਬਹੁਤ ਬਰਕਤ ਦਿੱਤੀ ਅਤੇ ਯਹੋਵਾਹ ਦੀ ਬਰਕਤ ਉਸ ਦੀਆਂ ਸਭ ਚੀਜ਼ਾਂ ਉੱਤੇ ਹੋਈ, ਭਾਵੇਂ ਉਹ ਘਰ ਵਿੱਚ ਸਨ ਭਾਵੇਂ ਖੇਤ ਵਿੱਚ।
Square Portrait Landscape 4K UHD
ਉਸ ਨੇ ਸਭ ਕੁਝ ਯੂਸੁਫ਼ ਦੇ ਹੱਥ ਵਿੱਚ ਸੌਂਪ ਦਿੱਤਾ ਅਤੇ ਉਸ ਨੇ ਆਪਣੀ ਖਾਣ ਦੀ ਰੋਟੀ ਤੋਂ ਛੁੱਟ ਹੋਰ ਕਿਸੇ ਚੀਜ਼ ਦੀ ਖ਼ਬਰ ਨਾ ਰੱਖੀ ਅਤੇ ਯੂਸੁਫ਼ ਰੂਪਵੰਤ ਅਤੇ ਸੋਹਣਾ ਸੀ।
Square Portrait Landscape 4K UHD
ਇਹਨਾਂ ਗੱਲਾਂ ਦੇ ਪਿੱਛੋਂ ਅਜਿਹਾ ਹੋਇਆ ਕਿ ਉਸ ਦੇ ਸੁਆਮੀ ਦੀ ਪਤਨੀ ਆਪਣੀਆਂ ਅੱਖਾਂ ਯੂਸੁਫ਼ ਨਾਲ ਲਾਉਣ ਲੱਗ ਪਈ ਅਤੇ ਉਸ ਨੇ ਉਹ ਨੂੰ ਆਖਿਆ, ਤੂੰ ਮੇਰੇ ਨਾਲ ਲੇਟ।
Square Portrait Landscape 4K UHD
ਪਰ ਉਸ ਨੇ ਨਾ ਮੰਨਿਆ ਅਤੇ ਆਪਣੇ ਸੁਆਮੀ ਦੀ ਪਤਨੀ ਨੂੰ ਆਖਿਆ, ਵੇਖੋ, ਮੇਰਾ ਸੁਆਮੀ ਨਹੀਂ ਜਾਣਦਾ ਕਿ ਘਰ ਵਿੱਚ ਮੇਰੇ ਕੋਲ ਕੀ ਕੁਝ ਹੈ ਅਤੇ ਉਸ ਨੇ ਆਪਣਾ ਸਭ ਕੁਝ ਮੇਰੇ ਹੱਥ ਵਿੱਚ ਦੇ ਦਿੱਤਾ ਹੈ
Square Portrait Landscape 4K UHD
ਅਤੇ ਇਸ ਘਰ ਵਿੱਚ ਮੈਥੋਂ ਵੱਡਾ ਵੀ ਕੋਈ ਨਹੀਂ ਅਤੇ ਉਸ ਨੇ ਤੁਹਾਥੋਂ ਬਿਨ੍ਹਾਂ ਕੋਈ ਚੀਜ਼ ਮੇਰੇ ਕੋਲੋਂ ਰੋਕ ਕੇ ਵੀ ਨਹੀਂ ਰੱਖੀ, ਕਿਉਂ ਜੋ ਤੁਸੀਂ ਉਸ ਦੀ ਪਤਨੀ ਹੋ। ਮੈਂ ਐਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?
Square Portrait Landscape 4K UHD
ਤਦ ਅਜਿਹਾ ਹੋਇਆ ਕਿ ਉਹ ਹਰ ਰੋਜ਼ ਯੂਸੁਫ਼ ਨੂੰ ਆਖਦੀ ਰਹੀ ਪਰ ਉਸ ਨੇ ਉਹ ਦੀ ਗੱਲ ਨਾ ਮੰਨੀ ਕਿ ਉਹ ਉਸ ਦੇ ਨਾਲ ਲੇਟੇ ਜਾਂ ਉਸ ਦੇ ਕੋਲ ਰਹੇ।
Square Portrait Landscape 4K UHD
ਇੱਕ ਦਿਨ ਅਜਿਹਾ ਹੋਇਆ ਕਿ ਉਹ ਘਰ ਵਿੱਚ ਆਪਣਾ ਕੰਮ ਕਰਨ ਲਈ ਗਿਆ ਅਤੇ ਘਰ ਦੇ ਮਨੁੱਖਾਂ ਵਿੱਚੋਂ ਕੋਈ ਵੀ ਘਰ ਵਿੱਚ ਨਹੀਂ ਸੀ।
Square Portrait Landscape 4K UHD
ਤਦ ਉਸ ਨੇ ਉਸ ਦਾ ਕੱਪੜਾ ਫੜ੍ਹ ਕੇ ਆਖਿਆ, ਮੇਰੇ ਨਾਲ ਲੇਟ ਤਾਂ ਉਹ ਆਪਣਾ ਕੱਪੜਾ ਉਸ ਦੇ ਹੱਥ ਵਿੱਚ ਛੱਡ ਕੇ ਭੱਜਿਆ ਅਤੇ ਬਾਹਰ ਨਿੱਕਲ ਗਿਆ।
Square Portrait Landscape 4K UHD
ਜਦ ਉਸ ਨੇ ਵੇਖਿਆ ਕਿ ਉਹ ਆਪਣਾ ਕੱਪੜਾ ਮੇਰੇ ਹੱਥ ਵਿੱਚ ਛੱਡ ਕੇ ਬਾਹਰ ਭੱਜ ਗਿਆ ਹੈ
Square Portrait Landscape 4K UHD
ਤਾਂ ਉਸ ਨੇ ਆਪਣੇ ਘਰ ਦੇ ਮਨੁੱਖਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਆਖਿਆ, ਵੇਖੋ, ਉਹ ਇੱਕ ਇਬਰਾਨੀ ਨੂੰ ਸਾਡੇ ਕੋਲ ਲੈ ਆਇਆ ਹੈ ਜਿਹੜਾ ਸਾਡਾ ਨਿਰਾਦਰ ਕਰੇ। ਉਹ ਮੇਰੇ ਕੋਲ ਅੰਦਰ ਆਇਆ ਤਾਂ ਜੋ ਉਹ ਮੇਰੇ ਨਾਲ ਲੇਟੇ ਪਰ ਮੈਂ ਉੱਚੀ ਅਵਾਜ਼ ਨਾਲ ਬੋਲ ਪਈ।
Square Portrait Landscape 4K UHD
ਜਦ ਉਸ ਨੇ ਸੁਣਿਆ ਕਿ ਮੈਂ ਉੱਚੀ ਅਵਾਜ਼ ਨਾਲ ਚਿੱਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ।
Square Portrait Landscape 4K UHD
ਸੋ ਉਸ ਨੇ ਆਪਣੇ ਸੁਆਮੀ ਦੇ ਘਰ ਆਉਣ ਤੱਕ ਉਸ ਦਾ ਕੱਪੜਾ ਆਪਣੇ ਕੋਲ ਰੱਖ ਛੱਡਿਆ।
Square Portrait Landscape 4K UHD
ਤਦ ਉਸ ਨੇ ਉਹ ਨੂੰ ਸਾਰੀਆਂ ਗੱਲਾਂ ਦੱਸੀਆਂ ਅਤੇ ਆਖਿਆ, ਜਿਹੜਾ ਇਬਰਾਨੀ ਗ਼ੁਲਾਮ ਤੂੰ ਸਾਡੇ ਕੋਲ ਲੈ ਆਇਆ ਹੈਂ ਉਹ ਮੇਰੇ ਕੋਲ ਅੰਦਰ ਆ ਵੜਿਆ ਅਤੇ ਮੇਰੇ ਨਾਲ ਬੁਰਾ ਵਿਵਹਾਰ ਕਰਨ ਲੱਗਾ।
Square Portrait Landscape 4K UHD
ਪਰ ਜਦ ਮੈਂ ਉੱਚੀ ਅਵਾਜ਼ ਨਾਲ ਚਿੱਲਾਈ ਤਾਂ ਉਹ ਆਪਣਾ ਕੱਪੜਾ ਮੇਰੇ ਕੋਲ ਛੱਡ ਕੇ ਬਾਹਰ ਨੂੰ ਭੱਜ ਗਿਆ।
Square Portrait Landscape 4K UHD
ਫੇਰ ਅਜਿਹਾ ਹੋਇਆ ਕਿ ਜਦ ਉਸ ਦੇ ਸੁਆਮੀ ਨੇ ਆਪਣੀ ਪਤਨੀ ਦੀਆਂ ਗੱਲਾਂ ਸੁਣੀਆਂ, ਜਿਹੜੀ ਇਹ ਬੋਲੀ ਕਿ ਤੇਰੇ ਗ਼ੁਲਾਮ ਨੇ ਮੇਰੇ ਨਾਲ ਅਜਿਹਾ ਕੀਤਾ ਹੈ ਤਾਂ ਉਸ ਦਾ ਕ੍ਰੋਧ ਭੜਕ ਉੱਠਿਆ।
Square Portrait Landscape 4K UHD
ਤਦ ਯੂਸੁਫ਼ ਦੇ ਸੁਆਮੀ ਨੇ ਉਸ ਨੂੰ ਫੜ੍ਹ ਕੇ ਕੈਦ ਵਿੱਚ ਪਾ ਦਿੱਤਾ, ਜਿੱਥੇ ਸ਼ਾਹੀ ਕੈਦੀ ਸਨ ਅਤੇ ਉਹ ਉੱਥੇ ਕੈਦ ਵਿੱਚ ਰਿਹਾ।
Square Portrait Landscape 4K UHD
ਪਰ ਯਹੋਵਾਹ ਯੂਸੁਫ਼ ਦੇ ਸੰਗ ਸੀ ਅਤੇ ਉਹ ਨੇ ਉਸ ਉੱਤੇ ਕਿਰਪਾ ਕੀਤੀ ਅਤੇ ਉਸ ਨੇ ਕੈਦਖ਼ਾਨੇ ਦੇ ਦਰੋਗ਼ੇ ਦੀਆਂ ਨਜ਼ਰਾਂ ਵਿੱਚ ਦਯਾ ਪਾਈ
Square Portrait Landscape 4K UHD
ਅਤੇ ਦਰੋਗੇ ਨੇ ਸਾਰੇ ਕੈਦੀਆਂ ਨੂੰ ਜਿਹੜੇ ਉਸ ਕੈਦ ਵਿੱਚ ਸਨ, ਯੂਸੁਫ਼ ਦੇ ਹੱਥ ਵਿੱਚ ਦੇ ਦਿੱਤਾ ਅਤੇ ਜਿਹੜਾ ਕੰਮ ਉੱਥੇ ਕੀਤਾ ਜਾਂਦਾ ਸੀ, ਉਹੀ ਚਲਾਉਂਦਾ ਸੀ।
Square Portrait Landscape 4K UHD
ਕੈਦਖ਼ਾਨੇ ਦਾ ਦਰੋਗਾ ਕਿਸੇ ਗੱਲ ਦੀ ਜਿਹੜੀ ਉਸ ਦੇ ਹੱਥ ਵਿੱਚ ਸੀ, ਖ਼ਬਰ ਨਹੀਂ ਲੈਂਦਾ ਸੀ, ਕਿਉਂ ਜੋ ਯਹੋਵਾਹ ਯੂਸੁਫ਼ ਦੇ ਸੰਗ ਸੀ ਅਤੇ ਜੋ ਕੁਝ ਉਹ ਕਰਦਾ ਸੀ ਯਹੋਵਾਹ ਉਸ ਨੂੰ ਸਫ਼ਲ ਬਣਾ ਦਿੰਦਾ ਸੀ।
Available Bible Translations
Genesis 39 (ASV) »
Genesis 39 (KJV) »
Genesis 39 (GW) »
Genesis 39 (BSB) »
Genesis 39 (WEB) »
Genèse 39 (LSG) »
Genesis 39 (LUTH1912) »
उत्पत्ति 39 (HINIRV) »
আদি 39 (BENIRV) »
ஆதியாகமம் 39 (TAMIRV) »
उत्पत्ति 39 (MARIRV) »
ఆదికాండం 39 (TELIRV) »
ઉત્પત્તિ 39 (GUJIRV) »
ಆದಿಕಾಂಡ 39 (KANIRV) »
اَلتَّكْوِينُ 39 (AVD) »
בראשית 39 (HEB) »
Gênesis 39 (BSL) »
Sáng Thế 39 (VIE) »
Génesis 39 (RVA) »
Genesi 39 (RIV) »
创 世 纪 39 (CUVS) »
創 世 記 39 (CUVT) »
Zanafilla 39 (ALB) »
1 Mosebok 39 (SV1917) »
Бытие 39 (RUSV) »
Буття 39 (UKR) »
1 Mózes 39 (KAR) »
Битие 39 (BULG) »
創世記 39 (JPN) »
1 Mosebok 39 (NORSK) »
Mwanzo 39 (SWHULB) »
Rodzaju 39 (POLUBG) »
Bilowgii 39 (SOM) »
Genesis 39 (NLD) »
1 Mosebog 39 (DA1871) »