ਪੈਦਾਇਸ਼ Chapter 32 PANIRV Bible Verse Images

ਪੈਦਾਇਸ਼ 32 Bible Verse Pictures. Choose from a large collection of inspirational, motivational and encouraging Bible verses with pictures of nature. Download and share ਪੈਦਾਇਸ਼ 32 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਪੈਦਾਇਸ਼ 32:1 (PANIRV)
Square Portrait Landscape 4K UHD
ਯਾਕੂਬ ਆਪਣੇ ਰਾਹ ਪੈ ਗਿਆ ਤਦ ਪਰਮੇਸ਼ੁਰ ਦੇ ਦੂਤ ਉਸ ਨੂੰ ਮਿਲੇ।

ਪੈਦਾਇਸ਼ 32:2 (PANIRV)
Square Portrait Landscape 4K UHD
ਯਾਕੂਬ ਨੇ ਉਨ੍ਹਾਂ ਨੂੰ ਵੇਖ ਕੇ ਆਖਿਆ ਕਿ ਇਹ ਤਾਂ ਪਰਮੇਸ਼ੁਰ ਦਾ ਲਸ਼ਕਰ ਹੈ ਅਤੇ ਉਸ ਥਾਂ ਦਾ ਨਾਮ ਮਹਨਇਮ ਰੱਖਿਆ।

ਪੈਦਾਇਸ਼ 32:3 (PANIRV)
Square Portrait Landscape 4K UHD
ਤਦ ਯਾਕੂਬ ਨੇ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਆਪਣੇ ਭਰਾ ਏਸਾਓ ਕੋਲ, ਸੇਈਰ ਦੇਸ਼ ਅਤੇ ਅਦੋਮ ਦੇ ਮੈਦਾਨ ਵਿੱਚ ਭੇਜਿਆ

ਪੈਦਾਇਸ਼ 32:4 (PANIRV)
Square Portrait Landscape 4K UHD
ਅਤੇ ਉਨ੍ਹਾਂ ਨੂੰ ਹੁਕਮ ਦੇ ਕੇ ਆਖਿਆ ਕਿ ਤੁਸੀਂ ਮੇਰੇ ਸੁਆਮੀ ਏਸਾਓ ਨੂੰ ਇਸ ਤਰ੍ਹਾਂ ਆਖੋ, ਤੁਹਾਡਾ ਦਾਸ ਯਾਕੂਬ ਇਹ ਆਖਦਾ ਹੈ ਕਿ ਮੈਂ ਲਾਬਾਨ ਕੋਲ ਜਾ ਠਹਿਰਿਆ ਅਤੇ ਹੁਣ ਤੱਕ ਉੱਥੇ ਹੀ ਰਿਹਾ।

ਪੈਦਾਇਸ਼ 32:5 (PANIRV)
Square Portrait Landscape 4K UHD
ਮੇਰੇ ਕੋਲ ਬਲ਼ਦ, ਗਧੇ, ਇੱਜੜ ਅਤੇ ਦਾਸ-ਦਾਸੀਆਂ ਹਨ ਅਤੇ ਮੈਂ ਆਪਣੇ ਸੁਆਮੀ ਨੂੰ ਇਹ ਦੱਸਣ ਲਈ ਇਨ੍ਹਾਂ ਨੂੰ ਭੇਜਿਆ ਹੈ ਕਿ ਤੁਹਾਡੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ।

ਪੈਦਾਇਸ਼ 32:6 (PANIRV)
Square Portrait Landscape 4K UHD
ਯਾਕੂਬ ਦੇ ਸੰਦੇਸ਼ਵਾਹਕਾਂ ਨੇ ਮੁੜ ਆ ਕੇ ਯਾਕੂਬ ਨੂੰ ਦੱਸਿਆ ਕਿ ਅਸੀਂ ਤੇਰੇ ਭਰਾ ਏਸਾਓ ਕੋਲ ਗਏ ਸੀ। ਉਹ ਵੀ ਤੁਹਾਨੂੰ ਮਿਲਣ ਲਈ ਆਉਂਦਾ ਹੈ ਅਤੇ ਉਹ ਦੇ ਨਾਲ ਚਾਰ ਸੌ ਆਦਮੀ ਹਨ।

ਪੈਦਾਇਸ਼ 32:7 (PANIRV)
Square Portrait Landscape 4K UHD
ਤਦ ਯਾਕੂਬ ਬਹੁਤ ਡਰ ਗਿਆ ਅਤੇ ਘਬਰਾਇਆ, ਉਪਰੰਤ ਉਸ ਨੇ ਆਪਣੇ ਨਾਲ ਦੇ ਲੋਕਾਂ, ਇੱਜੜਾਂ, ਬਲ਼ਦਾਂ ਅਤੇ ਊਠਾਂ ਨੂੰ ਲੈ ਕੇ ਉਨ੍ਹਾਂ ਦੀਆਂ ਦੋ ਟੋਲੀਆਂ ਬਣਾਈਆਂ

ਪੈਦਾਇਸ਼ 32:8 (PANIRV)
Square Portrait Landscape 4K UHD
ਅਤੇ ਆਖਿਆ, ਜੇਕਰ ਏਸਾਓ ਇੱਕ ਟੋਲੀ ਉੱਤੇ ਹਮਲਾ ਕਰੇ ਅਤੇ ਉਸ ਨੂੰ ਮਾਰ ਸੁੱਟੇ ਤਦ ਦੂਜੀ ਟੋਲੀ ਜਿਹੜੀ ਬਾਕੀ ਰਹੇ ਬਚ ਜਾਵੇਗੀ।

ਪੈਦਾਇਸ਼ 32:9 (PANIRV)
Square Portrait Landscape 4K UHD
ਫਿਰ ਯਾਕੂਬ ਨੇ ਆਖਿਆ, ਹੇ ਮੇਰੇ ਪਿਤਾ ਅਬਰਾਹਾਮ ਦੇ ਪਰਮੇਸ਼ੁਰ ਅਤੇ ਮੇਰੇ ਪਿਤਾ ਇਸਹਾਕ ਦੇ ਪਰਮੇਸ਼ੁਰ ਯਹੋਵਾਹ ਜਿਸ ਆਖਿਆ ਕਿ ਤੂੰ ਆਪਣੇ ਦੇਸ਼ ਅਤੇ ਆਪਣਿਆਂ ਸੰਬੰਧੀਆਂ ਕੋਲ ਮੁੜ ਜਾ ਅਤੇ ਮੈਂ ਤੇਰੇ ਸੰਗ ਭਲਿਆਈ ਕਰਾਂਗਾ:

ਪੈਦਾਇਸ਼ 32:10 (PANIRV)
Square Portrait Landscape 4K UHD
ਮੈਂ ਤਾਂ ਉਨ੍ਹਾਂ ਸਾਰੀਆਂ ਦਿਆਲ਼ਗੀਆਂ ਅਤੇ ਉਸ ਸਾਰੀ ਸਚਿਆਈ ਤੋਂ ਜਿਹੜੀ ਤੂੰ ਆਪਣੇ ਦਾਸ ਨਾਲ ਕੀਤੀ ਬਹੁਤ ਹੀ ਛੋਟਾ ਹਾਂ। ਮੈਂ ਤਾਂ ਆਪਣੀ ਲਾਠੀ ਦੇ ਨਾਲ ਹੀ ਯਰਦਨ ਦੇ ਪਾਰ ਲੰਘਿਆ ਸੀ ਪਰ ਹੁਣ ਮੈਂ ਦੋ ਟੋਲੀਆਂ ਹੋ ਗਿਆ ਹਾਂ।

ਪੈਦਾਇਸ਼ 32:11 (PANIRV)
Square Portrait Landscape 4K UHD
ਕਿਰਪਾ ਕਰਕੇ ਮੈਨੂੰ ਮੇਰੇ ਭਰਾ ਏਸਾਓ ਦੇ ਹੱਥੋਂ ਛੁਡਾ ਲਵੀਂ ਕਿਉਂ ਜੋ ਮੈਂ ਉਸ ਤੋਂ ਡਰਦਾ ਹਾਂ ਕਿਤੇ ਉਹ ਆ ਕੇ ਮੈਨੂੰ ਅਤੇ ਮਾਵਾਂ ਨੂੰ ਪੁੱਤਰਾਂ ਸਮੇਤ ਨਾ ਮਾਰ ਸੁੱਟੇ।

ਪੈਦਾਇਸ਼ 32:12 (PANIRV)
Square Portrait Landscape 4K UHD
ਤੂੰ ਤਾਂ ਆਖਿਆ, ਕਿ ਮੈਂ ਤੇਰੇ ਨਾਲ ਭਲਿਆਈ ਹੀ ਭਲਿਆਈ ਕਰਾਂਗਾ ਅਤੇ ਤੇਰੀ ਅੰਸ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਧਾਵਾਂਗਾ, ਜਿਹੜੀ ਬਹੁਤਾਇਤ ਦੇ ਕਾਰਨ ਗਿਣੀ ਨਹੀਂ ਜਾਂਦੀ।

ਪੈਦਾਇਸ਼ 32:13 (PANIRV)
Square Portrait Landscape 4K UHD
ਉਹ ਉਸ ਰਾਤ ਉੱਥੇ ਹੀ ਰਿਹਾ ਅਤੇ ਜੋ ਕੁਝ ਉਸ ਦੇ ਕੋਲ ਸੀ ਉਸ ਵਿੱਚੋਂ ਕੁਝ ਆਪਣੇ ਭਰਾ ਏਸਾਓ ਨੂੰ ਨਜ਼ਰਾਨਾ ਦੇਣ ਲਈ ਲਿਆ

ਪੈਦਾਇਸ਼ 32:14 (PANIRV)
Square Portrait Landscape 4K UHD
ਅਰਥਾਤ ਦੋ ਸੌ ਬੱਕਰੀਆਂ, ਵੀਹ ਬੱਕਰੇ, ਦੋ ਸੌ ਭੇਡਾਂ, ਵੀਹ ਮੇਂਢੇ,

ਪੈਦਾਇਸ਼ 32:15 (PANIRV)
Square Portrait Landscape 4K UHD
ਤੀਹ ਸੂਈਆਂ ਹੋਈਆਂ ਊਠਣੀਆਂ ਬੱਚਿਆਂ ਸਮੇਤ, ਚਾਲ੍ਹੀ ਗਊਆਂ, ਦਸ ਸਾਨ੍ਹ, ਵੀਹ ਗਧੀਆਂ ਅਤੇ ਉਹਨਾਂ ਦੇ ਦਸ ਬੱਚੇ।

ਪੈਦਾਇਸ਼ 32:16 (PANIRV)
Square Portrait Landscape 4K UHD
ਉਸ ਨੇ ਉਨ੍ਹਾਂ ਦੇ ਝੁੰਡ ਵੱਖਰੇ-ਵੱਖਰੇ ਕਰ ਕੇ ਆਪਣੇ ਸੇਵਕਾਂ ਦੇ ਹੱਥ ਦੇ ਦਿੱਤੇ ਅਤੇ ਆਪਣੇ ਸੇਵਕਾਂ ਨੂੰ ਆਖਿਆ, ਤੁਸੀਂ ਮੇਰੇ ਅੱਗੇ-ਅੱਗੇ ਪਾਰ ਲੰਘ ਜਾਓ ਅਤੇ ਵੱਗਾਂ ਦੇ ਵਿਚਕਾਰ ਥੋੜ੍ਹਾ-ਥੋੜ੍ਹਾ ਫ਼ਾਸਲਾ ਰੱਖੋ।

ਪੈਦਾਇਸ਼ 32:17 (PANIRV)
Square Portrait Landscape 4K UHD
ਸਭ ਤੋਂ ਅੱਗੇ ਜਾਣ ਵਾਲੇ ਝੁੰਡ ਦੇ ਰਖਵਾਲੇ ਨੂੰ ਉਸ ਨੇ ਇਹ ਹੁਕਮ ਦਿੱਤਾ, ਕਿ ਜਦ ਤੈਨੂੰ ਮੇਰਾ ਭਰਾ ਏਸਾਓ ਮਿਲੇ ਅਤੇ ਉਹ ਪੁੱਛੇ, ਤੂੰ ਕਿਸ ਦਾ ਦਾਸ ਹੈਂ, ਕਿੱਧਰ ਨੂੰ ਜਾਂਦਾ ਹੈਂ ਅਤੇ ਇਹ ਤੇਰੇ ਅੱਗੇ ਜਾਣ ਵਾਲੇ ਕਿਸ ਦੇ ਹਨ?

ਪੈਦਾਇਸ਼ 32:18 (PANIRV)
Square Portrait Landscape 4K UHD
ਤਾਂ ਤੂੰ ਆਖੀਂ ਇਹ ਤੁਹਾਡੇ ਦਾਸ ਯਾਕੂਬ ਦੇ ਹਨ। ਇਹ ਇੱਕ ਨਜ਼ਰਾਨਾ ਹੈ ਜਿਹੜਾ ਮੇਰੇ ਸੁਆਮੀ ਨੇ ਏਸਾਓ ਲਈ ਭੇਜਿਆ ਹੈ ਅਤੇ ਵੇਖੋ, ਉਹ ਵੀ ਸਾਡੇ ਪਿੱਛੇ ਹੈ।

ਪੈਦਾਇਸ਼ 32:19 (PANIRV)
Square Portrait Landscape 4K UHD
ਅਤੇ ਉਸ ਨੇ ਦੂਜੇ ਅਤੇ ਤੀਜੇ ਰਖਵਾਲਿਆਂ ਨੂੰ ਸਗੋਂ ਸਾਰਿਆਂ ਨੂੰ ਜਿਹੜੇ ਝੁੰਡ ਦੇ ਪਿੱਛੇ ਆਉਂਦੇ ਸਨ, ਹੁਕਮ ਦਿੱਤਾ ਕਿ ਜਦ ਤੁਸੀਂ ਏਸਾਓ ਨੂੰ ਮਿਲੋ ਤਾਂ ਤੁਸੀਂ ਇਸੇ ਤਰ੍ਹਾਂ ਹੀ ਆਖਣਾ।

ਪੈਦਾਇਸ਼ 32:20 (PANIRV)
Square Portrait Landscape 4K UHD
ਅਤੇ ਇਹ ਵੀ ਆਖਣਾ, ਵੇਖੋ, ਤੁਹਾਡਾ ਦਾਸ ਯਾਕੂਬ ਸਾਡੇ ਪਿੱਛੇ-ਪਿੱਛੇ ਆ ਰਿਹਾ ਹੈ ਕਿਉਂ ਜੋ ਉਸ ਨੇ ਆਖਿਆ ਕਿ ਇਸ ਨਜ਼ਰਾਨੇ ਨਾਲ ਜਿਹੜਾ ਮੇਰੇ ਅੱਗੇ-ਅੱਗੇ ਜਾਂਦਾ ਹੈ ਮੈਂ ਉਸ ਦਾ ਗੁੱਸਾ ਠੰਡਾ ਕਰਾਂਗਾ ਅਤੇ ਇਸ ਤੋਂ ਬਾਅਦ ਹੀ ਉਹ ਦਾ ਮੂੰਹ ਵੇਖਾਂਗਾ, ਸ਼ਾਇਦ ਉਹ ਮੈਨੂੰ ਕਬੂਲ ਕਰੇ।

ਪੈਦਾਇਸ਼ 32:21 (PANIRV)
Square Portrait Landscape 4K UHD
ਇਸ ਲਈ ਉਹ ਨਜ਼ਰਾਨਾ ਉਸ ਤੋਂ ਅੱਗੇ ਪਾਰ ਲੰਘ ਗਿਆ ਅਤੇ ਉਹ ਆਪ ਉਸ ਰਾਤ ਆਪਣੀ ਟੋਲੀ ਨਾਲ ਰਿਹਾ।

ਪੈਦਾਇਸ਼ 32:22 (PANIRV)
Square Portrait Landscape 4K UHD
ਉਹ ਉਸੇ ਰਾਤ ਉੱਠਿਆ ਅਤੇ ਆਪਣੀਆਂ ਦੋਵੇਂ ਪਤਨੀਆਂ, ਦੋਵੇਂ ਦਾਸੀਆਂ ਅਤੇ ਗਿਆਰ੍ਹਾਂ ਪੁੱਤਰਾਂ ਨੂੰ ਲੈ ਕੇ ਯਬੋਕ ਨਦੀ ਤੋਂ ਪਾਰ ਲੰਘਾ ਦਿੱਤਾ।

ਪੈਦਾਇਸ਼ 32:23 (PANIRV)
Square Portrait Landscape 4K UHD
ਉਸ ਨੇ ਉਨ੍ਹਾਂ ਨੂੰ ਅਤੇ ਜੋ ਉਸ ਦੇ ਕੋਲ ਸੀ, ਪਾਰ ਲੰਘਾ ਦਿੱਤਾ।

ਪੈਦਾਇਸ਼ 32:24 (PANIRV)
Square Portrait Landscape 4K UHD
ਅਤੇ ਯਾਕੂਬ ਇਕੱਲਾ ਰਹਿ ਗਿਆ, ਉਸ ਦੇ ਨਾਲ ਇੱਕ ਮਨੁੱਖ ਦਿਨ ਚੜ੍ਹਨ ਤੱਕ ਘੁਲਦਾ ਰਿਹਾ।

ਪੈਦਾਇਸ਼ 32:25 (PANIRV)
Square Portrait Landscape 4K UHD
ਜਦ ਉਸ ਨੇ ਵੇਖਿਆ ਕਿ ਮੈਂ ਯਾਕੂਬ ਤੋਂ ਜਿੱਤ ਨਹੀਂ ਸਕਦਾ ਤਾਂ ਉਸ ਨੇ ਯਾਕੂਬ ਦੇ ਪੱਟ ਦੇ ਜੋੜ ਨੂੰ ਹੱਥ ਲਾਇਆ ਅਤੇ ਯਾਕੂਬ ਦੇ ਪੱਟ ਦਾ ਜੋੜ ਉਸ ਦੇ ਨਾਲ ਘੁਲਣ ਦੇ ਕਾਰਨ ਨਿੱਕਲ ਗਿਆ।

ਪੈਦਾਇਸ਼ 32:26 (PANIRV)
Square Portrait Landscape 4K UHD
ਤਦ ਉਸ ਮਨੁੱਖ ਨੇ ਆਖਿਆ, ਮੈਨੂੰ ਜਾਣ ਦੇ ਕਿਉਂ ਜੋ ਦਿਨ ਚੜ੍ਹ ਗਿਆ ਹੈ। ਯਾਕੂਬ ਨੇ ਆਖਿਆ, ਮੈਂ ਤੈਨੂੰ ਨਹੀਂ ਜਾਣ ਦਿਆਂਗਾ, ਜਦ ਤੱਕ ਤੂੰ ਮੈਨੂੰ ਬਰਕਤ ਨਾ ਦੇਵੇਂ।

ਪੈਦਾਇਸ਼ 32:27 (PANIRV)
Square Portrait Landscape 4K UHD
ਤਾਂ ਉਸ ਨੇ ਪੁੱਛਿਆ, ਤੇਰਾ ਨਾਮ ਕੀ ਹੈ? ਉਸ ਨੇ ਆਖਿਆ, ਯਾਕੂਬ।

ਪੈਦਾਇਸ਼ 32:28 (PANIRV)
Square Portrait Landscape 4K UHD
ਤਦ ਉਸ ਨੇ ਆਖਿਆ, ਤੇਰਾ ਨਾਮ ਹੁਣ ਤੋਂ ਯਾਕੂਬ ਨਹੀਂ ਸਗੋਂ ਇਸਰਾਏਲ ਹੋਵੇਗਾ ਕਿਉਂ ਜੋ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਨਾਲ ਯੁੱਧ ਕਰ ਕੇ ਜਿੱਤ ਗਿਆ ਹੈਂ।

ਪੈਦਾਇਸ਼ 32:29 (PANIRV)
Square Portrait Landscape 4K UHD
ਤਾਂ ਯਾਕੂਬ ਨੇ ਆਖਿਆ, ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸੋ? ਉਸ ਨੇ ਆਖਿਆ, ਤੂੰ ਮੇਰਾ ਨਾਮ ਕਿਉਂ ਪੁੱਛਦਾ ਹੈਂ? ਤਦ ਉਸ ਨੇ ਉਹ ਨੂੰ ਉੱਥੇ ਬਰਕਤ ਦਿੱਤੀ।

ਪੈਦਾਇਸ਼ 32:30 (PANIRV)
Square Portrait Landscape 4K UHD
ਯਾਕੂਬ ਨੇ ਇਹ ਆਖ ਕੇ ਉਸ ਸਥਾਨ ਦਾ ਨਾਮ ਪਨੀਏਲ ਰੱਖਿਆ ਕਿਉਂ ਜੋ ਉਸ ਨੇ ਪਰਮੇਸ਼ੁਰ ਨੂੰ ਆਹਮੋ-ਸਾਹਮਣੇ ਵੇਖਿਆ ਅਤੇ ਉਸ ਦੀ ਜਾਨ ਬਚ ਗਈ।

ਪੈਦਾਇਸ਼ 32:31 (PANIRV)
Square Portrait Landscape 4K UHD
ਜਦ ਉਹ ਪਨੂਏਲ ਤੋਂ ਪਾਰ ਲੰਘ ਗਿਆ ਤਾਂ ਸੂਰਜ ਚੜ੍ਹ ਗਿਆ ਸੀ ਅਤੇ ਉਹ ਆਪਣੇ ਪੱਟ ਤੋਂ ਲੰਗੜਾ ਕੇ ਤੁਰਦਾ ਸੀ।

ਪੈਦਾਇਸ਼ 32:32 (PANIRV)
Square Portrait Landscape 4K UHD
ਇਸ ਲਈ ਇਸਰਾਏਲੀ ਉਸ ਨਾੜੀ ਦੇ ਪੱਠੇ ਨੂੰ ਜਿਹੜਾ ਪੱਟ ਦੇ ਜੋੜ ਉੱਤੇ ਹੈ, ਅੱਜ ਤੱਕ ਨਹੀਂ ਖਾਂਦੇ ਕਿਉਂ ਜੋ ਉਸ ਮਨੁੱਖ ਨੇ ਯਾਕੂਬ ਦੀ ਨਾੜੀ ਦੇ ਪੱਠੇ ਨੂੰ ਪੱਟ ਦੇ ਜੋੜ ਕੋਲ ਹੱਥ ਲਾ ਦਿੱਤਾ ਸੀ।

Available Bible Translations

American Standard Version
Genesis 32 (ASV) »
King James Version
Genesis 32 (KJV) »
GOD’S WORD® (GW)
Genesis 32 (GW) »
World English Bible
Genesis 32 (WEB) »
Louis Segond 1910
Genèse 32 (LSG) »
Luther Bibel 1912
Genesis 32 (LUTH1912) »
इंडियन रिवाइज्ड वर्जन - हिंदी
उत्पत्ति 32 (HINIRV) »
ভারতীয় সংশোধিত সংস্করণ - বাংলা
আদি 32 (BENIRV) »
இந்தியன் ரீவைஸ்டு வேர்ஷன் - தமிழ்
ஆதியாகமம் 32 (TAMIRV) »
इंडियन रिवाइज्ड वर्जन - मराठी
उत्पत्ति 32 (MARIRV) »
ఇండియన్ రేవిజ్డ్ వెర్షన్ - తెలుగు
ఆదికాండం 32 (TELIRV) »
ઇન્ડિયન રિવાયઝ્ડ વર્ઝન - ગુજરાતી
ઉત્પત્તિ 32 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಆದಿಕಾಂಡ 32 (KANIRV) »
الكتاب المقدس باللغة العربية، فان دايك
اَلتَّكْوِينُ 32 (AVD) »
תנ ך עברי מודרני
בראשית 32 (HEB) »
Bíblia Sagrada Português
Gênesis 32 (BSL) »
Kinh Thánh: Tiếng Việt
Sáng Thế 32 (VIE) »
Reina Valera Antigua
Génesis 32 (RVA) »
La Sacra Bibbia
Genesi 32 (RIV) »
圣 经 简体中文和合本
创 世 纪 32 (CUVS) »
聖 經 繁體中文和合本
創 世 記 32 (CUVT) »
Bibla e Shenjtë
Zanafilla 32 (ALB) »
Svenska Bibeln 1917
1 Mosebok 32 (SV1917) »
Библия на русском
Бытие 32 (RUSV) »
Українська Біблія
Буття 32 (UKR) »
Szent Biblia - Magyar
1 Mózes 32 (KAR) »
Българска Библия
Битие 32 (BULG) »
聖書 日本語
創世記 32 (JPN) »
Biblia Takatifu
Mwanzo 32 (SWHULB) »
Kitaabka Quduuska Ah
Bilowgii 32 (SOM) »
De Heilige Schrift
Genesis 32 (NLD) »

ਪੈਦਾਇਸ਼ (PANIRV) Chapter Selection

PANIRV Book Selection List