ਕਜ਼ਾૃ 13 PANIRV
ਕਜ਼ਾૃ Chapter 13 PANIRV Bible Verse Images
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.
Creative Commons License
- Title: Indian Revised Version (IRV) Punjabi - 2019
- Creator: Bridge Connectivity Solutions Pvt. Ltd. (BCS)
- Source: Digital Bible Library
- License: CC BY-SA 4.0
Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).
In addition, we would like to give very special thanks to eBible.org for making the Punjabi Indian Revised Version Bible available in MySQL format.
Square Portrait Landscape 4K UHD
ਇਸਰਾਏਲੀਆਂ ਨੇ ਫਿਰ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਚਾਲ੍ਹੀ ਸਾਲਾਂ ਲਈ ਫ਼ਲਿਸਤੀਆਂ ਦੇ ਹੱਥ ਵਿੱਚ ਦੇ ਦਿੱਤਾ।
Square Portrait Landscape 4K UHD
ਦਾਨ ਦੇ ਟੱਬਰ ਵਿੱਚ ਮਾਨੋਆਹ ਨਾਮਕ ਇੱਕ ਮਨੁੱਖ ਸੀ, ਜੋ ਸਾਰਾਹ ਦਾ ਰਹਿਣ ਵਾਲਾ ਸੀ। ਉਸ ਦੀ ਪਤਨੀ ਬਾਂਝ ਸੀ ਅਤੇ ਉਸ ਦਾ ਕੋਈ ਬੱਚਾ ਨਹੀਂ ਸੀ।
Square Portrait Landscape 4K UHD
ਯਹੋਵਾਹ ਦੇ ਦੂਤ ਨੇ ਉਸ ਇਸਤਰੀ ਨੂੰ ਦਰਸ਼ਣ ਦੇ ਕੇ ਕਿਹਾ, “ਵੇਖ, ਬਾਂਝ ਹੋਣ ਦੇ ਕਾਰਨ ਤੇਰਾ ਕੋਈ ਬੱਚਾ ਨਹੀਂ ਹੈ ਪਰ ਹੁਣ ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ।
Square Portrait Landscape 4K UHD
ਇਸ ਲਈ ਹੁਣ ਤੂੰ ਧਿਆਨ ਰੱਖੀਂ ਅਤੇ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੀਂ।
Square Portrait Landscape 4K UHD
ਕਿਉਂਕਿ ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਜਣੇਂਗੀ। ਉਸ ਦੇ ਸਿਰ ਉੱਤੇ ਉਸਤਰਾ ਕਦੇ ਨਾ ਲੱਗੇ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ ਅਤੇ ਉਹ ਫ਼ਲਿਸਤੀਆਂ ਦੇ ਹੱਥਾਂ ਤੋਂ ਇਸਰਾਏਲੀਆਂ ਦਾ ਬਚਾਉ ਕਰਨ ਲੱਗੇਗਾ।”
Square Portrait Landscape 4K UHD
ਤਦ ਉਸ ਇਸਤਰੀ ਨੇ ਆਪਣੇ ਪਤੀ ਨੂੰ ਜਾ ਕੇ ਕਿਹਾ, “ਪਰਮੇਸ਼ੁਰ ਦਾ ਇੱਕ ਬੰਦਾ ਮੇਰੇ ਕੋਲ ਆਇਆ ਸੀ। ਉਸ ਦਾ ਰੂਪ ਪਰਮੇਸ਼ੁਰ ਦੇ ਦੂਤ ਦੇ ਰੂਪ ਵਰਗਾ ਬਹੁਤ ਭੈਅ ਯੋਗ ਸੀ ਅਤੇ ਮੈਂ ਉਸ ਨੂੰ ਨਹੀਂ ਪੁੱਛਿਆ ਕਿ ਤੂੰ ਕਿੱਥੋਂ ਦਾ ਹੈਂ ਅਤੇ ਉਸ ਨੇ ਵੀ ਮੈਨੂੰ ਆਪਣਾ ਨਾਮ ਨਹੀਂ ਦੱਸਿਆ।
Square Portrait Landscape 4K UHD
ਪਰ ਉਸ ਨੇ ਮੈਨੂੰ ਕਿਹਾ, ‘ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਪੁੱਤਰ ਨੂੰ ਜਨਮ ਦੇਵੇਂਗੀ, ਇਸ ਲਈ ਹੁਣ ਤੂੰ ਦਾਖ਼ਰਸ ਜਾਂ ਨਸ਼ੇ ਵਾਲੀ ਕੋਈ ਚੀਜ਼ ਨਾ ਪੀਵੀਂ ਅਤੇ ਨਾ ਕੋਈ ਅਸ਼ੁੱਧ ਵਸਤੂ ਖਾਵੀਂ ਕਿਉਂ ਜੋ ਉਹ ਮੁੰਡਾ ਗਰਭ ਤੋਂ ਹੀ ਮਰਨ ਦੇ ਦਿਨ ਤੱਕ ਪਰਮੇਸ਼ੁਰ ਦਾ ਨਜ਼ੀਰ ਹੋਵੇਗਾ।’”
Square Portrait Landscape 4K UHD
ਤਦ ਮਾਨੋਆਹ ਨੇ ਯਹੋਵਾਹ ਅੱਗੇ ਬੇਨਤੀ ਕਰ ਕੇ ਕਿਹਾ, “ਹੇ ਪ੍ਰਭੂ, ਬੇਨਤੀ ਸੁਣ, ਅਤੇ ਪਰਮੇਸ਼ੁਰ ਦਾ ਉਹ ਬੰਦਾ ਜਿਸ ਨੂੰ ਤੂੰ ਭੇਜਿਆ ਸੀ, ਫੇਰ ਸਾਡੇ ਕੋਲ ਭੇਜ ਤਾਂ ਜੋ ਉਹ ਸਾਨੂੰ ਸਿਖਾਵੇ ਕਿ ਜਿਹੜਾ ਮੁੰਡਾ ਪੈਦਾ ਹੋਵੇਗਾ ਉਸ ਨਾਲ ਅਸੀਂ ਕੀ-ਕੀ ਕਰੀਏ।”
Square Portrait Landscape 4K UHD
ਪਰਮੇਸ਼ੁਰ ਨੇ ਮਾਨੋਆਹ ਦੀ ਅਵਾਜ਼ ਸੁਣ ਲਈ ਅਤੇ ਪਰਮੇਸ਼ੁਰ ਦਾ ਦੂਤ ਉਸ ਇਸਤਰੀ ਕੋਲ ਆਇਆ ਜਦ ਉਹ ਖੇਤ ਵਿੱਚ ਬੈਠੀ ਹੋਈ ਸੀ ਪਰ ਉਸ ਵੇਲੇ ਉਸ ਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ।
Square Portrait Landscape 4K UHD
ਤਦ ਉਸ ਇਸਤਰੀ ਨੇ ਛੇਤੀ ਨਾਲ ਭੱਜ ਕੇ ਆਪਣੇ ਪਤੀ ਨੂੰ ਜਾ ਦੱਸਿਆ ਅਤੇ ਕਿਹਾ, “ਵੇਖੋ, ਉਹੋ ਮਨੁੱਖ ਜੋ ਉਸ ਦਿਨ ਮੇਰੇ ਕੋਲ ਆਇਆ ਸੀ, ਉਹ ਫਿਰ ਮੈਨੂੰ ਵਿਖਾਈ ਦਿੱਤਾ ਹੈ।”
Square Portrait Landscape 4K UHD
ਇਹ ਸੁਣਦਿਆਂ ਹੀ ਮਾਨੋਆਹ ਉੱਠ ਕੇ ਆਪਣੀ ਪਤਨੀ ਦੇ ਪਿੱਛੇ ਤੁਰਿਆ ਅਤੇ ਉਸ ਮਨੁੱਖ ਦੇ ਕੋਲ ਆ ਕੇ ਉਸ ਨੂੰ ਪੁੱਛਣ ਲੱਗਾ, “ਕੀ ਤੂੰ ਉਹੋ ਮਨੁੱਖ ਹੈਂ ਜਿਸ ਨੇ ਇਸ ਇਸਤਰੀ ਨਾਲ ਗੱਲਾਂ ਕੀਤੀਆਂ ਸਨ?” ਉਸ ਨੇ ਕਿਹਾ, “ਮੈਂ ਉਹੀ ਹਾਂ।”
Square Portrait Landscape 4K UHD
ਤਦ ਮਾਨੋਆਹ ਨੇ ਕਿਹਾ, “ਜਿਸ ਤਰ੍ਹਾਂ ਤੁਸੀਂ ਕਿਹਾ ਹੈ ਉਸੇ ਤਰ੍ਹਾਂ ਹੀ ਹੋਵੇ, ਪਰ ਉਹ ਮੁੰਡਾ ਕਿਹੋ ਜਿਹਾ ਹੋਵੇਗਾ ਅਤੇ ਕੀ ਕੰਮ ਕਰੇਗਾ?”
Square Portrait Landscape 4K UHD
ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਕਿਹਾ, “ਉਨ੍ਹਾਂ ਸਾਰੀਆਂ ਵਸਤੂਆਂ ਤੋਂ ਜਿਨ੍ਹਾਂ ਦੇ ਬਾਰੇ ਮੈਂ ਦੱਸਿਆ ਹੈ, ਇਹ ਇਸਤਰੀ ਦੂਰ ਰਹੇ।
Square Portrait Landscape 4K UHD
ਕੋਈ ਵੀ ਅਜਿਹੀ ਵਸਤੂ ਜੋ ਦਾਖ ਦੀ ਬਣੀ ਹੋਵੇ, ਇਹ ਨਾ ਖਾਵੇ ਅਤੇ ਨਾ ਦਾਖਰਸ, ਨਾ ਕੋਈ ਨਸ਼ੇ ਵਾਲੀ ਚੀਜ਼ ਪੀਵੇ ਅਤੇ ਨਾ ਹੀ ਕੋਈ ਅਸ਼ੁੱਧ ਵਸਤੂ ਖਾਵੇ, ਇਹ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਯਾਦ ਰੱਖੇ ਜੋ ਮੈਂ ਉਸ ਨੂੰ ਦਿੱਤੇ ਹਨ।”
Square Portrait Landscape 4K UHD
ਤਦ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, “ਅਸੀਂ ਤੁਹਾਨੂੰ ਥੋੜ੍ਹੀ ਦੇਰ ਰੋਕਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਮੇਮਣਾ ਤਿਆਰ ਕਰੀਏ।”
Square Portrait Landscape 4K UHD
ਤਾਂ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਉੱਤਰ ਦਿੱਤਾ, “ਭਾਵੇਂ ਤੂੰ ਮੈਨੂੰ ਰੋਕ ਵੀ ਲਵੇਂ ਤਾਂ ਵੀ ਮੈਂ ਤੇਰੇ ਭੋਜਨ ਵਿੱਚੋਂ ਕੁਝ ਨਹੀਂ ਖਾਵਾਂਗਾ, ਪਰ ਜੇ ਤੂੰ ਹੋਮ ਦੀ ਬਲੀ ਚੜ੍ਹਾਉਣਾ ਚਾਹੁੰਦਾ ਹੈਂ ਤਾਂ ਤੈਨੂੰ ਯਹੋਵਾਹ ਦੇ ਅੱਗੇ ਚੜ੍ਹਾਉਣੀ ਚਾਹੀਦੀ ਹੈ।” ਮਾਨੋਆਹ ਨਹੀਂ ਜਾਣਦਾ ਸੀ ਕਿ ਉਹ ਯਹੋਵਾਹ ਦਾ ਦੂਤ ਹੈ।
Square Portrait Landscape 4K UHD
ਫੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, “ਆਪਣਾ ਨਾਮ ਦੱਸੋ, ਕਿ ਜਦੋਂ ਤੁਹਾਡੀ ਆਖੀ ਹੋਈ ਗੱਲ ਪੂਰੀ ਹੋਵੇ ਤਾਂ ਅਸੀਂ ਤੁਹਾਡਾ ਆਦਰ ਭਾਉ ਕਰ ਸਕੀਏ।”
Square Portrait Landscape 4K UHD
ਤਾਂ ਯਹੋਵਾਹ ਦੇ ਦੂਤ ਨੇ ਉਸ ਨੂੰ ਕਿਹਾ, “ਮੇਰਾ ਨਾਮ ਤਾਂ ਅਚਰਜ਼ ਹੈ। ਇਸ ਲਈ ਤੂੰ ਇਹ ਕਿਉਂ ਪੁੱਛਦਾ ਹੈਂ?”
Square Portrait Landscape 4K UHD
ਤਦ ਮਾਨੋਆਹ ਨੇ ਮੈਦੇ ਦੀ ਭੇਟ ਦੇ ਨਾਲ ਇੱਕ ਮੇਮਣਾ ਲੈ ਕੇ ਪੱਥਰ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਇਆ, ਤਦ ਉਸ ਦੂਤ ਨੇ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਇੱਕ ਅਚਰਜ਼ ਕੰਮ ਕੀਤਾ।
Square Portrait Landscape 4K UHD
ਅਜਿਹਾ ਹੋਇਆ ਕਿ ਜਦ ਜਗਵੇਦੀ ਦੇ ਉੱਤੋਂ ਅਕਾਸ਼ ਦੀ ਵੱਲ ਲਾਟ ਉੱਠੀ ਤਾਂ ਯਹੋਵਾਹ ਦਾ ਦੂਤ ਜਗਵੇਦੀ ਦੀ ਲਾਟ ਦੇ ਵਿਚਕਾਰ ਮਾਨੋਆਹ ਅਤੇ ਉਸ ਦੀ ਪਤਨੀ ਦੇ ਵੇਖਦਿਆਂ ਅਕਾਸ਼ ਨੂੰ ਚਲਿਆ ਗਿਆ, ਤਦ ਉਹ ਦੋਵੇਂ ਮੂੰਹ ਦੇ ਭਾਰ ਧਰਤੀ ਉੱਤੇ ਡਿੱਗ ਪਏ।
Square Portrait Landscape 4K UHD
ਅਤੇ ਯਹੋਵਾਹ ਦਾ ਦੂਤ ਮਾਨੋਆਹ ਅਤੇ ਉਸ ਦੀ ਪਤਨੀ ਨੂੰ ਫਿਰ ਵਿਖਾਈ ਨਾ ਦਿੱਤਾ। ਤਦ ਮਾਨੋਆਹ ਨੇ ਜਾਣ ਲਿਆ ਕਿ ਉਹ ਯਹੋਵਾਹ ਦਾ ਦੂਤ ਸੀ।
Square Portrait Landscape 4K UHD
ਤਦ ਮਾਨੋਆਹ ਨੇ ਆਪਣੀ ਪਤਨੀ ਨੂੰ ਕਿਹਾ, “ਹੁਣ ਅਸੀਂ ਜ਼ਰੂਰ ਮਰ ਜਾਂਵਾਂਗੇ, ਕਿਉਂ ਜੋ ਅਸੀਂ ਪਰਮੇਸ਼ੁਰ ਨੂੰ ਵੇਖਿਆ ਹੈ!”
Square Portrait Landscape 4K UHD
ਉਸ ਦੀ ਪਤਨੀ ਨੇ ਉਸ ਨੂੰ ਕਿਹਾ, “ਜੇ ਯਹੋਵਾਹ ਨੇ ਸਾਨੂੰ ਮਾਰਨਾ ਹੁੰਦਾ ਤਾਂ ਸਾਡੇ ਹੱਥੋਂ ਹੋਮ ਦੀ ਬਲੀ ਅਤੇ ਮੈਦੇ ਦੀ ਭੇਟ ਸਵੀਕਾਰ ਨਾ ਕਰਦਾ, ਅਤੇ ਨਾ ਹੀ ਸਾਨੂੰ ਇਹ ਸਾਰੀਆਂ ਗੱਲਾਂ ਵਿਖਾਉਂਦਾ ਅਤੇ ਨਾ ਹੀ ਸਾਨੂੰ ਇਸ ਵੇਲੇ ਇਹੋ ਜਿਹੀਆਂ ਗੱਲਾਂ ਦੱਸਦਾ।”
Square Portrait Landscape 4K UHD
ਫਿਰ ਉਸ ਇਸਤਰੀ ਨੇ ਇੱਕ ਪੁੱਤਰ ਨੂੰ ਜਣਿਆ ਅਤੇ ਉਸ ਦਾ ਨਾਮ ਸਮਸੂਨ ਰੱਖਿਆ, ਅਤੇ ਉਹ ਮੁੰਡਾ ਵੱਧਦਾ ਗਿਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ।
Square Portrait Landscape 4K UHD
ਅਤੇ ਯਹੋਵਾਹ ਦਾ ਆਤਮਾ ਮਹਨੇਹ-ਦਾਨ ਵਿੱਚ ਸਾਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਉਸ ਨੂੰ ਉਭਾਰਣ ਲੱਗਾ।
Available Bible Translations
Judges 13 (ASV) »
Judges 13 (KJV) »
Judges 13 (GW) »
Judges 13 (BSB) »
Judges 13 (WEB) »
Juges 13 (LSG) »
Richter 13 (LUTH1912) »
न्यायियों 13 (HINIRV) »
বিচাৰকর্তাবিলাক 13 (BENIRV) »
நியாயாதிபதிகள் 13 (TAMIRV) »
शास्ते 13 (MARIRV) »
న్యాయాధిపతులు 13 (TELIRV) »
ન્યાયાધીશો 13 (GUJIRV) »
ನ್ಯಾಯಸ್ಥಾಪಕರು 13 (KANIRV) »
اَلْقُضَاة 13 (AVD) »
שפטים 13 (HEB) »
Juízes 13 (BSL) »
Các Thủ Lãnh 13 (VIE) »
Jueces 13 (RVA) »
Giudici 13 (RIV) »
士 师 记 13 (CUVS) »
士 師 記 13 (CUVT) »
Gjyqtarët 13 (ALB) »
Domarboken 13 (SV1917) »
Книга Судей 13 (RUSV) »
Книга Суддів 13 (UKR) »
Bírák 13 (KAR) »
Съдии 13 (BULG) »
士師記 13 (JPN) »
Dommerne 13 (NORSK) »
Waamuzi 13 (SWHULB) »
Księga Sędziów 13 (POLUBG) »
Xaakinnada 13 (SOM) »
Richtere 13 (NLD) »
Dommer 13 (DA1871) »