ਲੂਕਾ Chapter 22 PANIRV Bible Verse Images

ਲੂਕਾ 22 Bible Verse Pictures. Choose from a large collection of inspirational, motivational and encouraging Bible verses with pictures of nature. Download and share ਲੂਕਾ 22 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਲੂਕਾ 22:1 (PANIRV)
Square Portrait Landscape 4K UHD
ਅਖ਼ਮੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ।

ਲੂਕਾ 22:2 (PANIRV)
Square Portrait Landscape 4K UHD
ਅਤੇ ਮੁੱਖ ਜਾਜਕ ਅਤੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਕਿ ਯਿਸੂ ਉਸ ਨੂੰ ਕਿਵੇਂ ਜਾਨੋਂ ਮਾਰੀਏ? ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ।

ਲੂਕਾ 22:3 (PANIRV)
Square Portrait Landscape 4K UHD
ਤਦ ਸ਼ੈਤਾਨ ਯਹੂਦਾ ਵਿੱਚ ਸਮਾਇਆ, ਜਿਹੜਾ ਇਸਕਰਿਯੋਤੀ ਕਰਕੇ ਅਖਵਾਉਂਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਰਸੂਲਾਂ ਵਿੱਚੋਂ ਇੱਕ ਸੀ।

ਲੂਕਾ 22:4 (PANIRV)
Square Portrait Landscape 4K UHD
ਅਤੇ ਉਸ ਨੇ ਜਾ ਕੇ ਮੁੱਖ ਜਾਜਕਾਂ ਅਤੇ ਸਰਦਾਰਾਂ ਦੇ ਨਾਲ ਯੋਜਨਾ ਬਣਾਈ ਜੋ ਯਿਸੂ ਨੂੰ ਉਨ੍ਹਾਂ ਦੇ ਹੱਥ ਕਿਸ ਤਰ੍ਹਾਂ ਫੜ੍ਹਵਾ ਦੇਵੇ।

ਲੂਕਾ 22:5 (PANIRV)
Square Portrait Landscape 4K UHD
ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਵਾਇਦਾ ਕੀਤਾ।

ਲੂਕਾ 22:6 (PANIRV)
Square Portrait Landscape 4K UHD
ਉਸ ਨੇ ਮੰਨ ਲਿਆ ਅਤੇ ਮੌਕਾ ਲੱਭਦਾ ਸੀ ਜੋ ਉਸ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜ੍ਹਵਾਏ।

ਲੂਕਾ 22:7 (PANIRV)
Square Portrait Landscape 4K UHD
ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ।

ਲੂਕਾ 22:8 (PANIRV)
Square Portrait Landscape 4K UHD
ਅਤੇ ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਜੋ ਅਸੀਂ ਖਾਈਏ।

ਲੂਕਾ 22:9 (PANIRV)
Square Portrait Landscape 4K UHD
ਉਨ੍ਹਾਂ ਨੇ ਉਸ ਨੂੰ ਪੁੱਛਿਆ, ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤਿਆਰ ਕਰੀਏ?

ਲੂਕਾ 22:10 (PANIRV)
Square Portrait Landscape 4K UHD
ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਇੱਕ ਆਦਮੀ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਸ ਦੇ ਮਗਰ ਜਾਇਓ।

ਲੂਕਾ 22:11 (PANIRV)
Square Portrait Landscape 4K UHD
ਅਤੇ ਘਰ ਦੇ ਮਾਲਕ ਨੂੰ ਆਖਣਾ ਜੋ ਗੁਰੂ ਤੈਨੂੰ ਆਖਦਾ ਹੈ, ਉਸ ਦੇ ਠਹਿਰਣ ਦਾ ਸਥਾਨ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਸਮੇਤ ਪਸਾਹ ਖਾਵਾਂ?

ਲੂਕਾ 22:12 (PANIRV)
Square Portrait Landscape 4K UHD
ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਸਜਾਇਆ ਹੋਇਆ ਵਿਖਾਵੇਗਾ। ਉੱਥੇ ਜਾ ਕੇ ਤੁਸੀਂ ਤਿਆਰੀ ਕਰੋ।

ਲੂਕਾ 22:13 (PANIRV)
Square Portrait Landscape 4K UHD
ਸੋ ਉਨ੍ਹਾਂ ਜਾ ਕੇ ਜਿਸ ਪ੍ਰਕਾਰ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਹੋ ਜਿਹਾ ਵੇਖਿਆ ਅਤੇ ਪਸਾਹ ਤਿਆਰ ਕੀਤਾ।

ਲੂਕਾ 22:14 (PANIRV)
Square Portrait Landscape 4K UHD
ਜਦ ਉਹ ਘੜੀ ਆ ਪਹੁੰਚੀ ਤਾਂ ਯਿਸੂ ਰਸੂਲਾਂ ਨਾਲ ਭੋਜਨ ਖਾਣ ਬੈਠਾ।

ਲੂਕਾ 22:15 (PANIRV)
Square Portrait Landscape 4K UHD
ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਵੱਡੀ ਇੱਛਾ ਸੀ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।

ਲੂਕਾ 22:16 (PANIRV)
Square Portrait Landscape 4K UHD
ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜਦ ਤੱਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ ਮੈਂ ਇਸ ਨੂੰ ਨਾ ਖਾਵਾਂਗਾ।

ਲੂਕਾ 22:17 (PANIRV)
Square Portrait Landscape 4K UHD
ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਕਰ ਕੇ ਆਖਿਆ, ਇਸ ਨੂੰ ਲੈ ਕੇ ਆਪਸ ਵਿੱਚ ਵੰਡ ਲਉ।

ਲੂਕਾ 22:18 (PANIRV)
Square Portrait Landscape 4K UHD
ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਦਾਖ਼ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ੁਰ ਦਾ ਰਾਜ ਨਾ ਆਵੇ।

ਲੂਕਾ 22:19 (PANIRV)
Square Portrait Landscape 4K UHD
ਤਾਂ ਉਸ ਨੇ ਰੋਟੀ ਲਈ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।

ਲੂਕਾ 22:20 (PANIRV)
Square Portrait Landscape 4K UHD
ਅਤੇ ਖਾਣ ਦੇ ਬਾਅਦ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ।

ਲੂਕਾ 22:21 (PANIRV)
Square Portrait Landscape 4K UHD
ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ।

ਲੂਕਾ 22:22 (PANIRV)
Square Portrait Landscape 4K UHD
ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ, ਜਿਵੇਂ ਠਹਿਰਾਇਆ ਹੋਇਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਉਹ ਫੜ੍ਹਵਾਇਆ ਜਾਂਦਾ ਹੈ!

ਲੂਕਾ 22:23 (PANIRV)
Square Portrait Landscape 4K UHD
ਤਦ ਉਹ ਆਪਸ ਵਿੱਚ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜੋ ਇਹ ਕੰਮ ਕਰੇਗਾ।

ਲੂਕਾ 22:24 (PANIRV)
Square Portrait Landscape 4K UHD
ਉਨ੍ਹਾਂ ਵਿੱਚ ਇਹ ਬਹਿਸ ਵੀ ਹੋਈ ਜੋ ਸਾਡੇ ਵਿੱਚੋਂ ਕੌਣ ਵੱਡਾ ਸਮਝਿਆ ਜਾਂਦਾ ਹੈ?

ਲੂਕਾ 22:25 (PANIRV)
Square Portrait Landscape 4K UHD
ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਅਧਿਕਾਰ ਰੱਖਦੇ ਹਨ ਸੋ ਮਦਦਗਾਰ ਅਖਵਾਉਂਦੇ ਹਨ।

ਲੂਕਾ 22:26 (PANIRV)
Square Portrait Landscape 4K UHD
ਪਰ ਤੁਸੀਂ ਇਹੋ ਜਿਹੇ ਨਾ ਹੋਵੋ, ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਸੇਵਕ ਵਰਗਾ ਬਣੇ।

ਲੂਕਾ 22:27 (PANIRV)
Square Portrait Landscape 4K UHD
ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ? ਪਰ ਮੈਂ ਤੁਹਾਡੇ ਵਿੱਚ ਸੇਵਕ ਵਰਗਾ ਹਾਂ।

ਲੂਕਾ 22:28 (PANIRV)
Square Portrait Landscape 4K UHD
ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ।

ਲੂਕਾ 22:29 (PANIRV)
Square Portrait Landscape 4K UHD
ਜਿਸ ਤਰ੍ਹਾਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਉਸੇ ਤਰ੍ਹਾਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ।

ਲੂਕਾ 22:30 (PANIRV)
Square Portrait Landscape 4K UHD
ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਭੋਜਨ ਕਰੋ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਂ ਕਰੋਗੇ।

ਲੂਕਾ 22:31 (PANIRV)
Square Portrait Landscape 4K UHD
ਹੇ ਸ਼ਮਊਨ, ਸ਼ਮਊਨ! ਵੇਖ, ਸ਼ੈਤਾਨ ਨੇ ਤੈਨੂੰ ਮੰਗਿਆ ਹੈ, ਜੋ ਕਣਕ ਦੀ ਤਰ੍ਹਾਂ ਤੈਨੂੰ ਛੱਟੇ।

ਲੂਕਾ 22:32 (PANIRV)
Square Portrait Landscape 4K UHD
ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦ ਤੂੰ ਵਾਪਸ ਆਵੇਂ ਤਾਂ ਆਪਣਿਆਂ ਭਰਾਵਾਂ ਨੂੰ ਤਕੜੇ ਕਰੀਂ।

ਲੂਕਾ 22:33 (PANIRV)
Square Portrait Landscape 4K UHD
ਤਦ ਉਸ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ।

ਲੂਕਾ 22:34 (PANIRV)
Square Portrait Landscape 4K UHD
ਤਦ ਯਿਸੂ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਮੁਰਗਾ ਬਾਂਗ ਨਾ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਇਹ ਨਾ ਆਖੇਂ ਕਿ ਮੈਂ ਉਸ ਨੂੰ ਨਹੀਂ ਜਾਣਦਾ।

ਲੂਕਾ 22:35 (PANIRV)
Square Portrait Landscape 4K UHD
ਉਸ ਨੇ ਉਨ੍ਹਾਂ ਨੂੰ ਆਖਿਆ, “ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨ੍ਹਾਂ ਭੇਜਿਆ ਸੀ, ਤਦ ਤੁਹਾਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਹੋਈ? ਉਹ ਬੋਲੇ, ਕਿਸੇ ਚੀਜ਼ ਦੀ ਨਹੀਂ।”

ਲੂਕਾ 22:36 (PANIRV)
Square Portrait Landscape 4K UHD
ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਸ ਦੇ ਕੋਲ ਬਟੂਆ ਹੋਵੇ, ਸੋ ਲਵੇ ਅਤੇ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਾ ਹੋਵੇ, ਸੋ ਆਪਣਾ ਬਸਤਰ ਵੇਚ ਕੇ ਮੁੱਲ ਲਵੇ।

ਲੂਕਾ 22:37 (PANIRV)
Square Portrait Landscape 4K UHD
ਮੈਂ ਤੁਹਾਨੂੰ ਆਖਦਾ ਹਾਂ ਕਿ ਪਵਿੱਤਰ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ ਕਿ “ਉਹ ਅਪਰਾਧੀਆਂ ਵਿੱਚ ਗਿਣਿਆ ਗਿਆ” ਸੋ ਮੇਰੇ ਹੱਕ ਵਿੱਚ ਉਸ ਦਾ ਸੰਪੂਰਨ ਹੋਣਾ ਜ਼ਰੂਰੀ ਹੈ, ਕਿਉਂਕਿ ਜੋ ਕੁਝ ਮੇਰੇ ਬਾਰੇ ਹੈ ਸੋ ਉਸ ਨੇ ਪੂਰਾ ਹੋਣਾ ਹੀ ਹੈ।

ਲੂਕਾ 22:38 (PANIRV)
Square Portrait Landscape 4K UHD
ਉਹ ਬੋਲੇ, ਪ੍ਰਭੂ ਜੀ ਵੇਖੋ, ਇੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬਹੁਤ ਹਨ!

ਲੂਕਾ 22:39 (PANIRV)
Square Portrait Landscape 4K UHD
ਉਹ ਬਾਹਰ ਨਿੱਕਲ ਕੇ ਆਪਣੀ ਰੀਤ ਅਨੁਸਾਰ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ।

ਲੂਕਾ 22:40 (PANIRV)
Square Portrait Landscape 4K UHD
ਅਤੇ ਉਸ ਥਾਂ ਪਹੁੰਚ ਕੇ ਉਸ ਨੇ ਉਨ੍ਹਾਂ ਨੂੰ ਆਖਿਆ, ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ।

ਲੂਕਾ 22:41 (PANIRV)
Square Portrait Landscape 4K UHD
ਤਦ ਉਸ ਨੇ ਉਨ੍ਹਾਂ ਤੋਂ ਕੋਈ ਪੱਥਰ ਸੁੱਟਣ ਦੀ ਦੂਰੀ ਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ,

ਲੂਕਾ 22:42 (PANIRV)
Square Portrait Landscape 4K UHD
ਹੇ ਪਿਤਾ, ਜੇ ਤੁਹਾਨੂੰ ਭਾਵੇ ਤਾਂ ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਮੇਰੀ ਨਹੀਂ ਪਰ ਤੁਹਾਡੀ ਮਰਜ਼ੀ ਪੂਰੀ ਹੋਵੇ।

ਲੂਕਾ 22:43 (PANIRV)
Square Portrait Landscape 4K UHD
ਅਤੇ ਸਵਰਗੋਂ ਇੱਕ ਦੂਤ ਉਸ ਨੂੰ ਵਿਖਾਈ ਦਿੱਤਾ ਜੋ ਉਸ ਨੂੰ ਸਹਾਰਾ ਦਿੰਦਾ ਸੀ।

ਲੂਕਾ 22:44 (PANIRV)
Square Portrait Landscape 4K UHD
ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਤਨ-ਮਨ ਨਾਲ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗੂੰ ਹੇਠਾਂ ਡਿੱਗਦਾ ਸੀ।

ਲੂਕਾ 22:45 (PANIRV)
Square Portrait Landscape 4K UHD
ਫੇਰ ਉਹ ਪ੍ਰਾਰਥਨਾ ਤੋਂ ਉੱਠ ਕੇ ਚੇਲਿਆਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆਂ ਵੇਖਿਆ।

ਲੂਕਾ 22:46 (PANIRV)
Square Portrait Landscape 4K UHD
ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ ਜੋ ਪਰਤਾਵੇ ਵਿੱਚ ਨਾ ਪਓ।

ਲੂਕਾ 22:47 (PANIRV)
Square Portrait Landscape 4K UHD
ਉਹ ਅਜੇ ਬੋਲਦਾ ਹੀ ਸੀ, ਕਿ ਵੇਖੋ, ਇੱਕ ਭੀੜ ਆਈ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਜਿਸ ਦਾ ਨਾਮ ਯਹੂਦਾ ਇਸਕਰਯੋਤੀ ਉਨ੍ਹਾਂ ਦੇ ਅੱਗੇ-ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਤਾਂ ਜੋ ਉਸ ਨੂੰ ਚੁੰਮੇ।

ਲੂਕਾ 22:48 (PANIRV)
Square Portrait Landscape 4K UHD
ਤਦ ਯਿਸੂ ਨੇ ਉਸ ਨੂੰ ਆਖਿਆ, ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮ ਕੇ ਫੜ੍ਹਵਾਉਂਦਾ ਹੈਂ?

ਲੂਕਾ 22:49 (PANIRV)
Square Portrait Landscape 4K UHD
ਜਦ ਯਿਸੂ ਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੂ ਜੀ ਕੀ ਅਸੀਂ ਤਲਵਾਰ ਚਲਾਈਏ?

ਲੂਕਾ 22:50 (PANIRV)
Square Portrait Landscape 4K UHD
ਅਤੇ ਉਨ੍ਹਾਂ ਵਿੱਚੋਂ ਇੱਕ ਨੇ ਪ੍ਰਧਾਨ ਜਾਜਕ ਦੇ ਸੇਵਕ ਨੂੰ ਮਾਰ ਕੇ ਉਸ ਦਾ ਸੱਜਾ ਕੰਨ ਵੱਢ ਦਿੱਤਾ।

ਲੂਕਾ 22:51 (PANIRV)
Square Portrait Landscape 4K UHD
ਪਰ ਯਿਸੂ ਨੇ ਅੱਗੋਂ ਆਖਿਆ, ਹੁਣ ਬਸ ਕਰੋ ਅਤੇ ਉਸ ਦਾ ਕੰਨ ਛੂਹ ਕੇ ਉਸ ਨੂੰ ਚੰਗਾ ਕੀਤਾ।

ਲੂਕਾ 22:52 (PANIRV)
Square Portrait Landscape 4K UHD
ਤਦ ਯਿਸੂ ਨੇ ਉਨ੍ਹਾਂ ਮੁੱਖ ਜਾਜਕਾਂ ਅਤੇ ਹੈਕਲ ਦੇ ਸਰਦਾਰਾਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ੍ਹ ਆਏ ਸਨ ਆਖਿਆ, ਕੀ ਤੁਸੀਂ ਮੈਨੂੰ ਡਾਕੂ ਵਾਂਗੂੰ ਤਲਵਾਰਾਂ ਅਤੇ ਡਾਂਗਾਂ ਨਾਲ ਫੜ੍ਹਨ ਨਿੱਕਲੇ ਹੋ?

ਲੂਕਾ 22:53 (PANIRV)
Square Portrait Landscape 4K UHD
ਜਦ ਮੈਂ ਰੋਜ਼ ਤੁਹਾਡੇ ਨਾਲ ਹੈਕਲ ਵਿੱਚ ਹੁੰਦਾ ਸੀ ਤਾਂ ਤੁਸੀਂ ਮੇਰੇ ਉੱਤੇ ਹੱਥ ਨਾ ਪਾਏ, ਪਰ ਇਹ ਤੁਹਾਡਾ ਸਮਾਂ ਅਤੇ ਅਨ੍ਹੇਰੇ ਦਾ ਅਧਿਕਾਰ ਹੈ।

ਲੂਕਾ 22:54 (PANIRV)
Square Portrait Landscape 4K UHD
ਤਦ ਉਹ ਯਿਸੂ ਨੂੰ ਫੜ੍ਹ ਕੇ ਲੈ ਚੱਲੇ ਅਤੇ ਪ੍ਰਧਾਨ ਜਾਜਕ ਦੇ ਘਰ ਵਿੱਚ ਲਿਆਏ ਅਤੇ ਪਤਰਸ ਕੁਝ ਦੂਰ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਆਇਆ।

ਲੂਕਾ 22:55 (PANIRV)
Square Portrait Landscape 4K UHD
ਅਤੇ ਜਦ ਉਹ ਵਿਹੜੇ ਵਿੱਚ ਅੱਗ ਬਾਲ ਕੇ ਇਕੱਠੇ ਬੈਠੇ ਸਨ, ਤਾਂ ਪਤਰਸ ਵੀ ਉਨ੍ਹਾਂ ਦੇ ਵਿੱਚ ਜਾ ਬੈਠਾ।

ਲੂਕਾ 22:56 (PANIRV)
Square Portrait Landscape 4K UHD
ਇੱਕ ਦਾਸੀ ਨੇ ਉਸ ਨੂੰ ਅੱਗ ਦੀ ਲੋ ਵਿੱਚ ਬੈਠਾ ਵੇਖਿਆ ਅਤੇ ਧਿਆਨ ਨਾਲ ਵੇਖ ਕੇ ਆਖਿਆ, ਇਹ ਵੀ ਉਸ ਦੇ ਨਾਲ ਸੀ।

ਲੂਕਾ 22:57 (PANIRV)
Square Portrait Landscape 4K UHD
ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਔਰਤ, ਮੈਂ ਉਸ ਨੂੰ ਜਾਣਦਾ ਹੀ ਨਹੀਂ!

ਲੂਕਾ 22:58 (PANIRV)
Square Portrait Landscape 4K UHD
ਕੁਝ ਸਮੇਂ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖ ਕੇ ਕਿਹਾ, ਤੂੰ ਵੀ ਉਨ੍ਹਾਂ ਹੀ ਵਿੱਚੋਂ ਹੈਂ, ਪਰ ਪਤਰਸ ਨੇ ਆਖਿਆ, ਹੇ ਭਾਈ ਮੈਂ ਨਹੀਂ ਹਾਂ!

ਲੂਕਾ 22:59 (PANIRV)
Square Portrait Landscape 4K UHD
ਕੁਝ ਸਮੇਂ ਮਗਰੋਂ ਕਿਸੇ ਹੋਰ ਨੇ ਪੂਰੀ ਦ੍ਰਿੜ੍ਹਤਾ ਨਾਲ ਕਿਹਾ ਕਿ ਸੱਚ-ਮੁੱਚ ਇਹ ਉਸ ਦੇ ਨਾਲ ਸੀ ਕਿਉਂ ਜੋ ਇਹ ਵੀ ਗਲੀਲੀ ਹੈ।

ਲੂਕਾ 22:60 (PANIRV)
Square Portrait Landscape 4K UHD
ਪਰ ਪਤਰਸ ਨੇ ਆਖਿਆ, ਹੇ ਭਾਈ, ਮੈਨੂੰ ਪਤਾ ਨਹੀਂ, ਜੋ ਤੂੰ ਕੀ ਆਖਦਾ ਹੈਂ! ਅਤੇ ਅਜੇ ਉਹ ਬੋਲਦਾ ਹੀ ਸੀ ਕਿ ਉਸੇ ਸਮੇਂ ਮੁਰਗੇ ਨੇ ਬਾਂਗ ਦੇ ਦਿੱਤੀ।

ਲੂਕਾ 22:61 (PANIRV)
Square Portrait Landscape 4K UHD
ਤਦ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੂ ਦੀ ਗੱਲ ਯਾਦ ਆਈ ਜੋ ਉਸ ਨੇ ਉਹ ਨੂੰ ਆਖੀ ਸੀ, ਕਿ ਅੱਜ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ।

ਲੂਕਾ 22:62 (PANIRV)
Square Portrait Landscape 4K UHD
ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।

ਲੂਕਾ 22:63 (PANIRV)
Square Portrait Landscape 4K UHD
ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜ੍ਹਿਆ ਹੋਇਆ ਸੀ, ਉਹ ਉਸ ਦਾ ਠੱਠਾ ਕਰਨ ਅਤੇ ਮਾਰਨ ਲੱਗੇ।

ਲੂਕਾ 22:64 (PANIRV)
Square Portrait Landscape 4K UHD
ਅਤੇ ਉਨ੍ਹਾਂ ਨੇ ਉਸ ਦੀਆਂ ਅੱਖਾਂ ਬੰਨ੍ਹੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਭਵਿੱਖਬਾਣੀ ਨਾਲ ਦੱਸ ਕਿ ਤੈਨੂੰ ਕਿਸ ਨੇ ਮਾਰਿਆ।

ਲੂਕਾ 22:65 (PANIRV)
Square Portrait Landscape 4K UHD
ਉਨ੍ਹਾਂ ਨੇ ਕੁਫ਼ਰ ਬਕਦਿਆਂ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ।

ਲੂਕਾ 22:66 (PANIRV)
Square Portrait Landscape 4K UHD
ਜਦ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਮੁੱਖ ਜਾਜਕ ਅਤੇ ਉਪਦੇਸ਼ਕ ਇਕੱਠੇ ਹੋ ਕੇ ਉਸ ਨੂੰ ਆਪਣੀ ਮਹਾਂ-ਸਭਾ ਵਿੱਚ ਲੈ ਗਏ ਅਤੇ ਬੋਲੇ,

ਲੂਕਾ 22:67 (PANIRV)
Square Portrait Landscape 4K UHD
ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਕਦੀ ਵਿਸ਼ਵਾਸ ਨਾ ਕਰੋਗੇ।

ਲੂਕਾ 22:68 (PANIRV)
Square Portrait Landscape 4K UHD
ਜੇਕਰ ਮੈਂ ਕੁਝ ਪੁੱਛਾਂ ਤਾਂ ਤੁਸੀਂ ਕਦੀ ਉੱਤਰ ਨਾ ਦਿਓਗੇ।

ਲੂਕਾ 22:69 (PANIRV)
Square Portrait Landscape 4K UHD
ਪਰ ਇਸ ਤੋਂ ਬਾਅਦ ਮਨੁੱਖ ਦਾ ਪੁੱਤਰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।

ਲੂਕਾ 22:70 (PANIRV)
Square Portrait Landscape 4K UHD
ਤਦ ਉਨ੍ਹਾਂ ਸਭਨਾਂ ਨੇ ਆਖਿਆ, ਭਲਾ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ? ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਹੀ ਕਹਿੰਦੇ ਹੋ, ਮੈਂ ਹਾਂ।

ਲੂਕਾ 22:71 (PANIRV)
Square Portrait Landscape 4K UHD
ਤਦ ਉਨ੍ਹਾਂ ਨੇ ਕਿਹਾ, ਹੁਣ ਸਾਨੂੰ ਗਵਾਹੀ ਦੀ ਹੋਰ ਕੀ ਲੋੜ ਹੈ? ਕਿਉਂ ਜੋ ਅਸੀਂ ਆਪ ਉਸ ਦੇ ਮੂੰਹੋਂ ਸੁਣਿਆ ਹੈ।

Available Bible Translations

American Standard Version
Luke 22 (ASV) »
King James Version
Luke 22 (KJV) »
GOD’S WORD® (GW)
Luke 22 (GW) »
Berean Bible
Luke 22 (BSB) »
World English Bible
Luke 22 (WEB) »
Louis Segond 1910
Luc 22 (LSG) »
Luther Bibel 1912
Lukas 22 (LUTH1912) »
इंडियन रिवाइज्ड वर्जन - हिंदी
लूका 22 (HINIRV) »
ভারতীয় সংশোধিত সংস্করণ - বাংলা
লূক 22 (BENIRV) »
இந்தியன் ரீவைஸ்டு வேர்ஷன் - தமிழ்
லூக்கா 22 (TAMIRV) »
इंडियन रिवाइज्ड वर्जन - मराठी
लूक 22 (MARIRV) »
ఇండియన్ రేవిజ్డ్ వెర్షన్ - తెలుగు
లూకా 22 (TELIRV) »
ઇન્ડિયન રિવાયઝ્ડ વર્ઝન - ગુજરાતી
લૂક 22 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಲೂಕನು 22 (KANIRV) »
الكتاب المقدس باللغة العربية، فان دايك
لُوقا 22 (AVD) »
Bíblia Sagrada Português
Lucas 22 (BSL) »
Kinh Thánh: Tiếng Việt
Lu-ca 22 (VIE) »
Reina Valera Antigua
Lucas 22 (RVA) »
La Sacra Bibbia
Luca 22 (RIV) »
圣 经 简体中文和合本
路 加 福 音 22 (CUVS) »
聖 經 繁體中文和合本
路 加 福 音 22 (CUVT) »
Bibla e Shenjtë
Luka 22 (ALB) »
Svenska Bibeln 1917
Lukas 22 (SV1917) »
Библия на русском
Луки 22 (RUSV) »
Українська Біблія
Луки 22 (UKR) »
Szent Biblia - Magyar
Lukács 22 (KAR) »
Българска Библия
Лука 22 (BULG) »
Det Norsk Bibel
Lukas 22 (NORSK) »
Biblia Takatifu
Luka 22 (SWHULB) »
Kitaabka Quduuska Ah
Luukos 22 (SOM) »
De Heilige Schrift
Lukas 22 (NLD) »
Dansk Bibel 1871
Lukas 22 (DA1871) »

ਲੂਕਾ (PANIRV) Chapter Selection

PANIRV Book Selection List