ਹਿਜ਼ਕੀਏਲ Chapter 14 PANIRV Bible Verse Images

ਹਿਜ਼ਕੀਏਲ 14 Bible Verse Pictures. Choose from a large collection of inspirational, motivational and encouraging Bible verses with pictures of nature. Download and share ਹਿਜ਼ਕੀਏਲ 14 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਹਿਜ਼ਕੀਏਲ 14:1 (PANIRV)
Square Portrait Landscape 4K UHD
ਫੇਰ ਇਸਰਾਏਲ ਦੇ ਕੁਝ ਕੁ ਬਜ਼ੁਰਗ ਮੇਰੇ ਕੋਲ ਆਏ ਅਤੇ ਅੱਗੇ ਬਹਿ ਗਏ।

ਹਿਜ਼ਕੀਏਲ 14:2 (PANIRV)
Square Portrait Landscape 4K UHD
ਤਦ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

ਹਿਜ਼ਕੀਏਲ 14:3 (PANIRV)
Square Portrait Landscape 4K UHD
ਹੇ ਮਨੁੱਖ ਦੇ ਪੁੱਤਰ, ਇਹਨਾਂ ਮਨੁੱਖਾਂ ਨੇ ਆਪਣੀਆਂ ਮੂਰਤੀਆਂ ਨੂੰ ਆਪਣੇ ਮਨ ਵਿੱਚ ਥਾਂ ਦਿੱਤਾ ਹੈ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖੀ ਹੈ। ਅਜਿਹੇ ਲੋਕਾਂ ਦਾ ਕੀ ਹੱਕ ਹੈ ਕਿ ਉਹ ਮੇਰੇ ਕੋਲੋਂ ਕੁਝ ਪੁੱਛਣ।

ਹਿਜ਼ਕੀਏਲ 14:4 (PANIRV)
Square Portrait Landscape 4K UHD
ਇਸ ਲਈ ਤੂੰ ਉਹਨਾਂ ਨਾਲ ਗੱਲਾਂ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਇਸਰਾਏਲ ਦੇ ਘਰਾਣੇ ਵਿੱਚੋਂ ਜਿਹੜਾ ਕੋਈ ਆਪਣੀਆਂ ਮੂਰਤੀਆਂ ਆਪਣੇ ਮਨ ਵਿੱਚ ਸਥਾਪਿਤ ਕਰਕੇ ਅਤੇ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖ ਕੇ ਨਬੀ ਦੇ ਕੋਲ ਜਾਂਦਾ ਹੈ, ਮੈਂ ਯਹੋਵਾਹ ਉਹ ਦੀਆਂ ਮੂਰਤੀਆਂ ਦੀ ਗਿਣਤੀ ਅਨੁਸਾਰ ਉਸ ਨੂੰ ਉੱਤਰ ਦਿਆਂਗਾ।

ਹਿਜ਼ਕੀਏਲ 14:5 (PANIRV)
Square Portrait Landscape 4K UHD
ਤਾਂ ਜੋ ਮੈਂ ਇਸਰਾਏਲ ਦੇ ਘਰਾਣੇ ਦੇ ਮਨਾਂ ਨੂੰ ਫੜ੍ਹਾਂ, ਕਿਉਂ ਜੋ ਉਹ ਸਾਰੇ ਦੇ ਸਾਰੇ ਆਪਣੀਆਂ ਮੂਰਤੀਆਂ ਦੇ ਕਾਰਨ ਮੇਰੇ ਕੋਲੋਂ ਦੂਰ ਹੋ ਗਏ ਹਨ।

ਹਿਜ਼ਕੀਏਲ 14:6 (PANIRV)
Square Portrait Landscape 4K UHD
ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੁੜੋ ਅਤੇ ਆਪਣੀਆਂ ਮੂਰਤੀਆਂ ਵੱਲੋਂ ਫਿਰੋ ਅਤੇ ਆਪਣੇ ਸਾਰੇ ਘਿਣਾਉਣਿਆਂ ਕੰਮਾਂ ਵੱਲੋਂ ਮੂੰਹ ਮੋੜੋ।

ਹਿਜ਼ਕੀਏਲ 14:7 (PANIRV)
Square Portrait Landscape 4K UHD
ਕਿਉਂ ਜੋ ਹਰੇਕ ਜੋ ਇਸਰਾਏਲ ਦੇ ਘਰਾਣੇ ਵਿੱਚੋਂ ਹੈ ਜਾਂ ਉਹਨਾਂ ਓਪਰਿਆਂ ਵਿੱਚੋਂ ਜਿਹੜੇ ਇਸਰਾਏਲ ਵਿੱਚ ਰਹਿੰਦੇ ਹਨ, ਮੇਰੇ ਤੋਂ ਅੱਡ ਹੁੰਦਾ ਜਾਂਦਾ ਹੈ, ਆਪਣੇ ਮਨ ਵਿੱਚ ਆਪਣੀਆਂ ਬਦੀਆਂ ਦੀ ਠੋਕਰ ਆਪਣੇ ਸਾਹਮਣੇ ਰੱਖਦਾ ਹੈ ਅਤੇ ਨਬੀ ਦੇ ਕੋਲ ਮੇਰੇ ਬਾਰੇ ਪੁੱਛਣ ਲਈ ਆਉਂਦਾ ਹੈ, ਉਹ ਨੂੰ ਮੈਂ ਯਹੋਵਾਹ ਆਪੇ ਹੀ ਉੱਤਰ ਦਿਆਂਗਾ।

ਹਿਜ਼ਕੀਏਲ 14:8 (PANIRV)
Square Portrait Landscape 4K UHD
ਮੇਰਾ ਚਿਹਰਾ ਉਸ ਮਨੁੱਖ ਦੇ ਵਿਰੁੱਧ ਹੋਵੇਗਾ ਅਤੇ ਉਹ ਨੂੰ ਨਿਸ਼ਾਨ ਲਈ ਅਤੇ ਕਹਾਉਤਾਂ ਲਈ ਹੈਰਾਨੀ ਦਾ ਕਾਰਨ ਬਣਾਵਾਂਗਾ। ਮੈਂ ਉਹ ਨੂੰ ਆਪਣੇ ਲੋਕਾਂ ਵਿੱਚੋਂ ਕੱਢ ਦਿਆਂਗਾ, ਤਾਂ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!

ਹਿਜ਼ਕੀਏਲ 14:9 (PANIRV)
Square Portrait Landscape 4K UHD
ਜੇਕਰ ਨਬੀ ਧੋਖਾ ਖਾ ਕੇ ਕੁਝ ਆਖੇ, ਤਾਂ ਮੈਂ ਯਹੋਵਾਹ ਨੇ ਉਸ ਨਬੀ ਨੂੰ ਧੋਖਾ ਦਿੱਤਾ, ਮੈਂ ਆਪਣਾ ਹੱਥ ਉਹ ਦੇ ਉੱਤੇ ਚੁੱਕਾਂਗਾ ਅਤੇ ਉਹ ਨੂੰ ਆਪਣੀ ਇਸਰਾਏਲੀ ਪਰਜਾ ਵਿੱਚੋਂ ਮਿਟਾ ਦਿਆਂਗਾ।

ਹਿਜ਼ਕੀਏਲ 14:10 (PANIRV)
Square Portrait Landscape 4K UHD
ਉਹ ਆਪਣੀ ਬਦੀ ਦੀ ਸਜ਼ਾ ਪਾਉਣਗੇ। ਨਬੀ ਦੀ ਬਦੀ ਦੀ ਸਜ਼ਾ ਵੀ ਉਹੀ ਹੋਵੇਗੀ, ਜੋ ਉਸ ਤੋਂ ਪੁੱਛਣ ਵਾਲੇ ਦੀ ਹੋਵੇਗੀ,

ਹਿਜ਼ਕੀਏਲ 14:11 (PANIRV)
Square Portrait Landscape 4K UHD
ਤਾਂ ਜੋ ਇਸਰਾਏਲ ਦਾ ਘਰਾਣਾ ਮੇਰੇ ਪਿੱਛੇ ਤੁਰਨ ਤੋਂ ਕੁਰਾਹੇ ਨਾ ਪੈ ਜਾਵੇ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਨਾਲ ਫੇਰ ਆਪਣੇ ਆਪ ਨੂੰ ਭਰਿਸ਼ਟ ਨਾ ਕਰੇ, ਸਗੋਂ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਉਹ ਮੇਰੀ ਪਰਜਾ ਹੋਣ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂ।

ਹਿਜ਼ਕੀਏਲ 14:12 (PANIRV)
Square Portrait Landscape 4K UHD
ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

ਹਿਜ਼ਕੀਏਲ 14:13 (PANIRV)
Square Portrait Landscape 4K UHD
ਹੇ ਮਨੁੱਖ ਦੇ ਪੁੱਤਰ, ਜਦੋਂ ਕੋਈ ਦੇਸ ਭਾਰੀ ਪਾਪ ਕਰਕੇ ਮੇਰਾ ਅਪਰਾਧੀ ਹੋਵੇ ਅਤੇ ਮੈਂ ਉਸ ਉੱਤੇ ਆਪਣਾ ਹੱਥ ਚੁੱਕਾਂ, ਉਸ ਦੀ ਰੋਟੀ ਦਾ ਸਾਧਨ ਤੋੜ ਦੇਵਾਂ, ਉੱਥੇ ਕਾਲ ਪਾ ਦੇਵਾਂ ਅਤੇ ਉਸ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਮਾਰ ਸੁੱਟਾਂ।

ਹਿਜ਼ਕੀਏਲ 14:14 (PANIRV)
Square Portrait Landscape 4K UHD
ਭਾਵੇਂ ਉਸ ਵਿੱਚ ਨੂਹ, ਦਾਨੀਏਲ ਅਤੇ ਅੱਯੂਬ ਤਿੰਨੇ ਮਨੁੱਖ ਹੋਣ, ਪ੍ਰਭੂ ਯਹੋਵਾਹ ਦਾ ਵਾਕ ਹੈ, ਉਹ ਆਪਣੇ ਧਰਮ ਦੇ ਕਾਰਨ ਕੇਵਲ ਆਪਣੀਆਂ ਹੀ ਜਾਨਾਂ ਬਚਾਉਣਗੇ।

ਹਿਜ਼ਕੀਏਲ 14:15 (PANIRV)
Square Portrait Landscape 4K UHD
ਜੇਕਰ ਮੈਂ ਕਿਸੇ ਦੇਸ ਵਿੱਚ ਬੁਰੇ ਦਰਿੰਦੇ ਭੇਜਾਂ ਕਿ ਉਸ ਵਿੱਚ ਫਿਰ ਕੇ ਉਹ ਨੂੰ ਉਜਾੜ ਸੁੱਟਣ ਅਤੇ ਉਹ ਐਨਾ ਵਿਰਾਨ ਹੋ ਜਾਵੇ ਕਿ ਉਹਨਾਂ ਦਰਿੰਦਿਆਂ ਕਰਕੇ ਕੋਈ ਉਸ ਵਿੱਚੋਂ ਲੰਘ ਨਾ ਸਕੇ,

ਹਿਜ਼ਕੀਏਲ 14:16 (PANIRV)
Square Portrait Landscape 4K UHD
ਤਾਂ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਸ ਵਿੱਚ ਹੋਣ, ਤਾਂ ਵੀ ਉਹ ਧੀਆਂ ਅਤੇ ਪੁੱਤਰਾਂ ਨੂੰ ਨਾ ਬਚਾ ਸਕਣਗੇ, ਕੇਵਲ ਉਹ ਆਪ ਹੀ ਬਚਣਗੇ ਅਤੇ ਦੇਸ ਵਿਰਾਨ ਹੋ ਜਾਵੇਗਾ।

ਹਿਜ਼ਕੀਏਲ 14:17 (PANIRV)
Square Portrait Landscape 4K UHD
ਜਾਂ ਜੇਕਰ ਮੈਂ ਉਸ ਦੇਸ ਵਿੱਚ ਤਲਵਾਰ ਭੇਜਾਂ ਅਤੇ ਆਖਾਂ, ਹੇ ਤਲਵਾਰ, ਦੇਸ ਵਿੱਚੋਂ ਲੰਘ ਭਈ ਮੈਂ ਉਹ ਦੇ ਮਨੁੱਖਾਂ ਤੇ ਪਸ਼ੂਆਂ ਨੂੰ ਵੱਢ ਸੁੱਟਾਂ,

ਹਿਜ਼ਕੀਏਲ 14:18 (PANIRV)
Square Portrait Landscape 4K UHD
ਤਾਂ ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ ਕਿ ਭਾਵੇਂ ਇਹ ਤਿੰਨੇ ਮਨੁੱਖ ਉਹ ਦੇ ਵਿੱਚ ਹੋਣ ਤਾਂ ਵੀ ਉਹ ਧੀਆਂ, ਪੁੱਤਰਾਂ ਨੂੰ ਨਹੀਂ ਬਚਾ ਸਕਣਗੇ।

ਹਿਜ਼ਕੀਏਲ 14:19 (PANIRV)
Square Portrait Landscape 4K UHD
ਜਾਂ ਜੇਕਰ ਮੈਂ ਉਸ ਦੇਸ ਵਿੱਚ ਮਰੀ ਭੇਜਾਂ ਅਤੇ ਲਹੂ ਵਗਾ ਕੇ ਆਪਣਾ ਕਹਿਰ ਉਸ ਉੱਤੇ ਭੇਜਾਂ, ਜੋ ਉੱਥੋਂ ਦੇ ਮਨੁੱਖਾਂ ਅਤੇ ਡੰਗਰਾਂ ਨੂੰ ਵੱਢ ਸੁੱਟਾਂ।

ਹਿਜ਼ਕੀਏਲ 14:20 (PANIRV)
Square Portrait Landscape 4K UHD
ਭਾਵੇਂ ਨੂਹ, ਦਾਨੀਏਲ ਅਤੇ ਅੱਯੂਬ ਉਸ ਵਿੱਚ ਹੋਣ ਤਾਂ ਵੀ ਪ੍ਰਭੂ ਯਹੋਵਾਹ ਦਾ ਵਾਕ ਹੈ, ਕਿ ਮੈਨੂੰ ਆਪਣੀ ਜਾਨ ਦੀ ਸਹੁੰ ਕਿ ਉਹ ਨਾ ਪੁੱਤਰ ਨੂੰ ਛੁਡਾ ਸਕਣਗੇ, ਨਾ ਧੀ ਨੂੰ, ਸਗੋਂ ਆਪਣੇ ਧਰਮ ਦੇ ਕਾਰਨ ਕੇਵਲ ਆਪਣੇ ਆਪ ਨੂੰ ਹੀ ਬਚਾ ਸਕਣਗੇ।

ਹਿਜ਼ਕੀਏਲ 14:21 (PANIRV)
Square Portrait Landscape 4K UHD
ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਨਾਲੇ ਜੇ ਮੈਂ ਆਪਣੇ ਚਾਰ ਭਿਆਨਕ ਨਿਆਂ ਅਰਥਾਤ ਤਲਵਾਰ, ਕਾਲ, ਬੁਰੇ ਦਰਿੰਦੇ ਅਤੇ ਮਰੀ ਯਰੂਸ਼ਲਮ ਉੱਤੇ ਭੇਜਾਂ, ਕਿ ਉਸ ਦੇ ਆਦਮੀਆਂ ਅਤੇ ਡੰਗਰਾਂ ਨੂੰ ਵੱਢ ਸੁੱਟਣ,

ਹਿਜ਼ਕੀਏਲ 14:22 (PANIRV)
Square Portrait Landscape 4K UHD
ਤਾਂ ਵੀ ਵੇਖੋ, ਉੱਥੇ ਕੁਝ ਕੁ ਪੁੱਤਰ ਧੀਆਂ ਬਚ ਰਹਿਣਗੇ, ਜਿਹੜੇ ਕੱਢੇ ਜਾਣਗੇ ਅਤੇ ਤੁਹਾਡੇ ਕੋਲ ਪਹੁੰਚਾਏ ਜਾਣਗੇ। ਤੁਸੀਂ ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖ ਕੇ ਉਸ ਬਲਾ ਦੇ ਬਾਰੇ ਜੋ ਮੈਂ ਯਰੂਸ਼ਲਮ ਉੱਤੇ ਭੇਜੀ ਅਤੇ ਉਹਨਾਂ ਸਾਰੀਆਂ ਬਲਾਵਾਂ ਦੇ ਬਾਰੇ ਜੋ ਮੈਂ ਉਸ ਉੱਤੇ ਭੇਜੀਆਂ ਹਨ, ਤੁਸੀਂ ਤਸੱਲੀ ਪਾਓਗੇ।

ਹਿਜ਼ਕੀਏਲ 14:23 (PANIRV)
Square Portrait Landscape 4K UHD
ਉਹ ਵੀ ਜਦ ਤੁਸੀਂ ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਨੂੰ ਵੇਖੋਗੇ, ਤਾਂ ਤੁਹਾਡੀ ਤਸੱਲੀ ਹੋਵੇਗੀ ਅਤੇ ਤੁਸੀਂ ਜਾਣੋਗੇ ਕਿ ਜੋ ਕੁਝ ਮੈਂ ਕੀਤਾ ਹੈ ਬਿਨਾਂ ਕਾਰਨ ਨਹੀਂ ਕੀਤਾ, ਪ੍ਰਭੂ ਯਹੋਵਾਹ ਦਾ ਵਾਕ ਹੈ।

Available Bible Translations

American Standard Version
Ezekiel 14 (ASV) »
King James Version
Ezekiel 14 (KJV) »
GOD’S WORD® (GW)
Ezekiel 14 (GW) »
World English Bible
Ezekiel 14 (WEB) »
Louis Segond 1910
Ézéchiel 14 (LSG) »
इंडियन रिवाइज्ड वर्जन - हिंदी
यहेजकेल 14 (HINIRV) »
ভারতীয় সংশোধিত সংস্করণ - বাংলা
যিহিষ্কেল 14 (BENIRV) »
இந்தியன் ரீவைஸ்டு வேர்ஷன் - தமிழ்
எசேக்கியேல் 14 (TAMIRV) »
इंडियन रिवाइज्ड वर्जन - मराठी
यहेज्केल 14 (MARIRV) »
ఇండియన్ రేవిజ్డ్ వెర్షన్ - తెలుగు
యెహెజ్కేలు 14 (TELIRV) »
ઇન્ડિયન રિવાયઝ્ડ વર્ઝન - ગુજરાતી
હઝકિયેલ 14 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಯೆಹೆಜ್ಕೇಲನು 14 (KANIRV) »
الكتاب المقدس باللغة العربية، فان دايك
حِزْقِيَال 14 (AVD) »
תנ ך עברי מודרני
יחזקאל 14 (HEB) »
Bíblia Sagrada Português
Ezequiel 14 (BSL) »
Kinh Thánh: Tiếng Việt
Ê-xê-ki-ên 14 (VIE) »
Reina Valera Antigua
Ezequiel 14 (RVA) »
La Sacra Bibbia
Ezechiele 14 (RIV) »
圣 经 简体中文和合本
以 西 结 书 14 (CUVS) »
聖 經 繁體中文和合本
以 西 結 書 14 (CUVT) »
Bibla e Shenjtë
Ezekieli 14 (ALB) »
Svenska Bibeln 1917
Hesekiel 14 (SV1917) »
Библия на русском
Иезекииль 14 (RUSV) »
Українська Біблія
Єзекіїль 14 (UKR) »
Szent Biblia - Magyar
Ezékiel 14 (KAR) »
Българска Библия
Езекил 14 (BULG) »
Det Norsk Bibel
Esekiel 14 (NORSK) »
Kitaabka Quduuska Ah
Yexesqeel 14 (SOM) »
De Heilige Schrift
Ezechiël 14 (NLD) »
Dansk Bibel 1871
Ezekiel 14 (DA1871) »

ਹਿਜ਼ਕੀਏਲ (PANIRV) Chapter Selection

PANIRV Book Selection List