ਹਿਜ਼ਕੀਏਲ 46 PANIRV
ਹਿਜ਼ਕੀਏਲ Chapter 46 PANIRV Bible Verse Images
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.
Creative Commons License
- Title: Indian Revised Version (IRV) Punjabi - 2019
- Creator: Bridge Connectivity Solutions Pvt. Ltd. (BCS)
- Source: Digital Bible Library
- License: CC BY-SA 4.0
Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).
In addition, we would like to give very special thanks to eBible.org for making the Punjabi Indian Revised Version Bible available in MySQL format.
Square Portrait Landscape 4K UHD
ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਅੰਦਰਲੇ ਵੇਹੜੇ ਦਾ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ, ਕੰਮ ਕਾਜ ਦੇ ਛੇ ਦਿਨ ਬੰਦ ਰਹੇਗਾ, ਪਰ ਸਬਤ ਦੇ ਦਿਨ ਖੋਲ੍ਹਿਆ ਜਾਵੇਗਾ ਅਤੇ ਨਵੇਂ ਚੰਦ ਦੇ ਦਿਨ ਵੀ ਖੋਲ੍ਹਿਆ ਜਾਵੇਗਾ।
Square Portrait Landscape 4K UHD
ਰਾਜਕੁਮਾਰ ਬਾਹਰਲੇ ਫਾਟਕ ਦੀ ਡਿਉੜ੍ਹੀ ਦੇ ਰਾਹ ਵਿੱਚੋਂ ਅੰਦਰ ਆਵੇਗਾ ਅਤੇ ਫਾਟਕ ਦੀ ਚੁਗਾਠ ਦੇ ਕੋਲ ਖਲੋਤਾ ਰਹੇਗਾ। ਜਾਜਕ ਉਸ ਦੀਆਂ ਹੋਮ ਦੀਆਂ ਬਲੀਆਂ ਅਤੇ ਸੁੱਖ ਦੀਆਂ ਭੇਟਾਂ ਚੜ੍ਹਾਉਣਗੇ ਅਤੇ ਉਹ ਫਾਟਕ ਦੀ ਸਰਦਲ ਤੇ ਮੱਥਾ ਟੇਕ ਕੇ ਬਾਹਰ ਨਿੱਕਲੇਗਾ, ਪਰ ਫਾਟਕ ਸ਼ਾਮ ਤੱਕ ਬੰਦ ਨਾ ਹੋਵੇਗਾ।
Square Portrait Landscape 4K UHD
ਦੇਸ ਦੇ ਲੋਕ ਉਸ ਫਾਟਕ ਦੇ ਦਰਵਾਜ਼ੇ ਤੇ ਸਬਤਾਂ ਅਤੇ ਨਵੇਂ ਚੰਦ ਵਿੱਚ ਯਹੋਵਾਹ ਦੇ ਸਾਹਮਣੇ ਮੱਥਾ ਟੇਕਿਆ ਕਰਨਗੇ।
Square Portrait Landscape 4K UHD
ਹੋਮ ਦੀ ਬਲੀ ਜਿਹੜੀ ਰਾਜਕੁਮਾਰ ਸਬਤ ਦੇ ਦਿਨ ਯਹੋਵਾਹ ਦੇ ਕੋਲ ਚੜ੍ਹਾਵੇਗਾ ਇਹ ਹੈ, - ਛੇ ਦੋਸ਼ ਰਹਿਤ ਲੇਲੇ ਅਤੇ ਇੱਕ ਦੋਸ਼ ਰਹਿਤ ਮੇਂਢਾ।
Square Portrait Landscape 4K UHD
ਮੈਦੇ ਦੀ ਭੇਟ ਮੇਂਢੇ ਦੇ ਲਈ ਇੱਕ ਏਫ਼ਾਹ ਅਤੇ ਲੇਲਿਆਂ ਦੇ ਲਈ ਮੈਦੇ ਦੀ ਭੇਟ ਉਸ ਦੀ ਪਹੁੰਚ ਅਨੁਸਾਰ ਅਤੇ ਇੱਕ ਏਫਾਹ ਦੇ ਲਈ ਇੱਕ ਹੀਨ ਤੇਲ।
Square Portrait Landscape 4K UHD
ਨਵੇਂ ਚੰਦ ਦੇ ਦਿਨ ਇੱਕ ਦੋਸ਼ ਰਹਿਤ ਵੱਛਾ, ਛੇ ਦੋਸ਼ ਰਹਿਤ ਭੇਡ ਦੇ ਬੱਚੇ ਅਤੇ ਇੱਕ ਦੋਸ਼ ਰਹਿਤ ਮੇਂਢਾ ਹੋਣਗੇ।
Square Portrait Landscape 4K UHD
ਉਹ ਮੈਦੇ ਦੀ ਭੇਟ ਤਿਆਰ ਕਰੇਗਾ, ਅਰਥਾਤ ਵੱਛੇ ਦੇ ਲਈ ਇੱਕ ਏਫਾਹ ਅਤੇ ਮੇਂਢੇ ਦੇ ਲਈ ਇੱਕ ਏਫਾਹ ਅਤੇ ਲੇਲਿਆਂ ਦੇ ਲਈ ਉਸ ਦੀ ਪਹੁੰਚ ਦੇ ਅਨੁਸਾਰ ਅਤੇ ਹਰੇਕ ਏਫਾਹ ਦੇ ਲਈ ਇੱਕ ਹੀਨ ਤੇਲ।
Square Portrait Landscape 4K UHD
ਜਦੋਂ ਰਾਜਕੁਮਾਰ ਅੰਦਰ ਆਵੇ ਤਾਂ ਫਾਟਕ ਦੀ ਡਿਉੜ੍ਹੀ ਦੇ ਰਾਹ ਅੰਦਰ ਆਵੇਗਾ ਅਤੇ ਉਸੇ ਰਾਹ ਵਿੱਚੋਂ ਨਿੱਕਲੇਗਾ।
Square Portrait Landscape 4K UHD
ਜਦੋਂ ਦੇਸ ਦੇ ਲੋਕ ਠਹਿਰਾਏ ਹੋਏ ਪਰਬਾਂ ਦੇ ਸਮੇਂ ਯਹੋਵਾਹ ਦੇ ਸਨਮੁਖ ਹਾਜ਼ਰ ਹੋਣਗੇ, ਤਾਂ ਜਿਹੜਾ ਉੱਤਰੀ ਫਾਟਕ ਦੇ ਰਸਤੇ ਮੱਥਾ ਟੇਕਣ ਲਈ ਆਵੇਗਾ ਉਹ ਦੱਖਣੀ ਫਾਟਕ ਦੇ ਰਸਤੇ ਬਾਹਰ ਜਾਵੇਗਾ ਅਤੇ ਜਿਹੜਾ ਦੱਖਣੀ ਫਾਟਕ ਦੇ ਰਸਤੇ ਅੰਦਰ ਆਉਂਦਾ ਹੈ ਉਹ ਉੱਤਰੀ ਫਾਟਕ ਦੇ ਰਸਤੇ ਬਾਹਰ ਜਾਵੇਗਾ। ਜਿਸ ਫਾਟਕ ਦੇ ਰਸਤੇ ਉਹ ਅੰਦਰ ਆਇਆ ਉਸ ਦੇ ਵਿੱਚੋਂ ਮੁੜ ਕੇ ਨਾ ਜਾਵੇਗਾ ਸਗੋਂ ਸਿੱਧਾ ਆਪਣੇ ਸਾਹਮਣੇ ਦੇ ਫਾਟਕ ਵਿੱਚੋਂ ਦੀ ਲੰਘ ਕੇ ਨਿੱਕਲ ਜਾਵੇਗਾ।
Square Portrait Landscape 4K UHD
ਜਦੋਂ ਉਹ ਅੰਦਰ ਜਾਣਗੇ ਤਾਂ ਰਾਜਕੁਮਾਰ ਵੀ ਉਹਨਾਂ ਦੇ ਵਿੱਚ ਮਿਲ ਕੇ ਜਾਵੇਗਾ ਅਤੇ ਜਦੋਂ ਉਹ ਬਾਹਰ ਨਿੱਕਲਣਗੇ ਤਾਂ ਸਾਰੇ ਇਕੱਠੇ ਜਾਣਗੇ।
Square Portrait Landscape 4K UHD
ਠਹਿਰਾਏ ਹੋਏ ਪਰਬਾਂ ਉੱਤੇ ਮੈਦੇ ਦੀ ਭੇਟ ਵਹਿੜੇ ਦੇ ਲਈ ਇੱਕ ਏਫਾਹ ਅਤੇ ਮੇਂਢੇ ਦੇ ਲਈ ਇੱਕ ਏਫਾਹ ਹੋਵੇਗੀ ਅਤੇ ਲੇਲਿਆਂ ਦੇ ਲਈ ਉਸ ਦੀ ਪਹੁੰਚ ਦੇ ਅਨੁਸਾਰ ਅਤੇ ਹਰੇਕ ਏਫਾਹ ਦੇ ਲਈ ਇੱਕ ਹੀਨ ਤੇਲ।
Square Portrait Landscape 4K UHD
ਜਦੋਂ ਰਾਜਕੁਮਾਰ ਖੁਸ਼ੀ ਦੀ ਭੇਟ ਤਿਆਰ ਕਰੇ ਅਥਵਾ ਹੋਮ ਦੀ ਬਲੀ ਜਾਂ ਸੁੱਖ ਦੀ ਭੇਟ ਯਹੋਵਾਹ ਦੇ ਲਈ ਖੁਸ਼ੀ ਦੀ ਭੇਟ ਦੇ ਤੌਰ ਤੇ ਲਿਆਵੇ, ਤਾਂ ਉਹ ਫਾਟਕ ਜਿਸ ਦਾ ਮੂੰਹ ਪੂਰਬ ਵੱਲ ਹੈ ਉਹ ਦੇ ਲਈ ਖੋਲ੍ਹਿਆ ਜਾਵੇਗਾ, ਅਤੇ ਸਬਤ ਦੇ ਦਿਨ ਵਾਂਗੂੰ ਉਹ ਆਪਣੀ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਚੜ੍ਹਾਵੇਗਾ। ਤਦ ਉਹ ਬਾਹਰ ਨਿੱਕਲ ਆਵੇਗਾ ਅਤੇ ਨਿੱਕਲਣ ਦੇ ਮਗਰੋਂ ਫਾਟਕ ਬੰਦ ਕਰ ਦਿੱਤਾ ਜਾਵੇਗਾ।
Square Portrait Landscape 4K UHD
ਤੂੰ ਹਰ ਦਿਨ ਯਹੋਵਾਹ ਦੇ ਲਈ ਪਹਿਲੇ ਸਾਲ ਦਾ ਇੱਕ ਦੋਸ਼ ਰਹਿਤ ਲੇਲਾ ਹੋਮ ਦੀ ਬਲੀ ਲਈ ਚੜ੍ਹਾਵੇਂਗਾ, ਤੂੰ ਹਰ ਸਵੇਰ ਨੂੰ ਚੜ੍ਹਾਵੇਂਗਾ।
Square Portrait Landscape 4K UHD
ਤੂੰ ਉਹ ਦੇ ਨਾਲ ਹਰ ਸਵੇਰ ਨੂੰ ਮੈਦੇ ਦੀ ਭੇਟ ਚੜ੍ਹਾਵੇਂਗਾ, ਅਰਥਾਤ ਏਫਾਹ ਦਾ ਛੇਵਾਂ ਭਾਗ ਅਤੇ ਮੈਦੇ ਦੇ ਨਾਲ ਮਿਲਾਉਣ ਦੇ ਲਈ ਤੇਲ ਦੇ ਹੀਨ ਦਾ ਇੱਕ ਤਿਹਾਈ ਭਾਗ। ਸਦਾ ਦੀ ਬਿਧੀ ਦੇ ਅਨੁਸਾਰ ਸਦਾ ਦੇ ਲਈ ਯਹੋਵਾਹ ਦੇ ਲਈ ਇਹ ਮੈਦੇ ਦੀ ਭੇਟ ਹੋਵੇਗੀ।
Square Portrait Landscape 4K UHD
ਇਸ ਤਰ੍ਹਾਂ ਉਹ ਲੇਲਾ ਅਤੇ ਮੈਦੇ ਦੀ ਭੇਟ ਅਤੇ ਤੇਲ ਹਰ ਸਵੇਰੇ ਸਦਾ ਦੀ ਹੋਮ ਦੀ ਬਲੀ ਦੇ ਲਈ ਚੜ੍ਹਾਉਣਗੇ।
Square Portrait Landscape 4K UHD
ਪ੍ਰਭੂ ਯਹੋਵਾਹ ਇਹ ਆਖਦਾ ਹੈ, - ਜੇਕਰ ਰਾਜਕੁਮਾਰ ਆਪਣੇ ਪੁੱਤਰਾਂ ਵਿੱਚੋਂ ਕਿਸੇ ਨੂੰ ਕੋਈ ਸੁਗ਼ਾਤ ਦੇਵੇ, ਤਾਂ ਉਹ ਉਸ ਦੇ ਪੁੱਤਰਾਂ ਦੀ ਮਿਰਾਸ ਹੋਵੇਗੀ। ਉਹ ਉਹਨਾਂ ਦੀ ਜੱਦੀ ਮਿਰਾਸ ਹੈ।
Square Portrait Landscape 4K UHD
ਪਰ ਜੇਕਰ ਉਹ ਆਪਣੇ ਟਹਿਲੂਆਂ ਵਿੱਚੋਂ ਕਿਸੇ ਇੱਕ ਨੂੰ ਆਪਣੀ ਮਿਰਾਸ ਵਿੱਚੋਂ ਸੁਗ਼ਾਤ ਦੇਵੇਂ, ਤਾਂ ਉਹ ਅਜ਼ਾਦੀ ਦੇ ਸਾਲ ਤੱਕ ਉਸ ਦੀ ਹੋਵੇਗੀ। ਉਸ ਦੇ ਬਾਅਦ ਫੇਰ ਰਾਜਕੁਮਾਰ ਦੀ ਹੋ ਜਾਵੇਗੀ, ਪਰ ਉਸ ਦੀ ਆਪਣੀ ਮਿਰਾਸ ਉਹ ਦੇ ਪੁੱਤਰਾਂ ਲਈ ਹੋਵੇਗੀ।
Square Portrait Landscape 4K UHD
ਰਾਜਕੁਮਾਰ ਧੱਕਾ ਕਰ ਕੇ ਲੋਕਾਂ ਦੀ ਮਿਰਾਸ ਵਿੱਚੋਂ ਨਾ ਲਵੇਗਾ, ਤਾਂ ਜੋ ਉਹਨਾਂ ਨੂੰ ਉਹਨਾਂ ਦੇ ਕਬਜ਼ੇ ਤੋਂ ਬੇਦਖ਼ਲ ਕਰੇ, ਪਰ ਉਹ ਆਪਣੀ ਹੀ ਮਿਰਾਸ ਵਿੱਚੋਂ ਆਪਣੇ ਪੁੱਤਰਾਂ ਨੂੰ ਮਿਰਾਸ ਦੇਵੇਗਾ, ਤਾਂ ਜੋ ਲੋਕ ਆਪਣੇ-ਆਪਣੇ ਕਬਜ਼ੇ ਤੋਂ ਵਾਂਜੇ ਨਾ ਹੋ ਜਾਣ।
Square Portrait Landscape 4K UHD
ਫੇਰ ਉਹ ਮੈਨੂੰ ਉਸ ਦਰਵਾਜ਼ੇ ਦੇ ਰਾਹ ਜੋ ਫਾਟਕ ਦੇ ਇੱਕ ਪਾਸੇ ਸੀ, ਜਾਜਕਾਂ ਦੀਆਂ ਪਵਿੱਤਰ ਕੋਠੜੀਆਂ ਵਿੱਚ ਜਿਹਨਾਂ ਦਾ ਮੂੰਹ ਉਤਰ ਵੱਲ ਸੀ ਲੈ ਆਇਆ, ਅਤੇ ਵੇਖੋ, ਪੱਛਮ ਵੱਲ ਪਿੱਛੇ ਇੱਕ ਥਾਂ ਸੀ।
Square Portrait Landscape 4K UHD
ਤਦ ਉਹ ਨੇ ਮੈਨੂੰ ਆਖਿਆ, ਇਹ ਉਹ ਥਾਂ ਹੈ ਜਿਸ ਵਿੱਚ ਜਾਜਕ ਦੋਸ਼ ਦੀ ਬਲੀ ਅਤੇ ਪਾਪ ਬਲੀ ਨੂੰ ਉਬਾਲਣਗੇ, ਅਤੇ ਮੈਦੇ ਦੀ ਭੇਟ ਪਕਾਉਣਗੇ, ਕਿਤੇ ਉਹ ਉਹਨਾਂ ਨੂੰ ਬਾਹਰਲੇ ਵੇਹੜੇ ਵਿੱਚ ਲੈ ਜਾ ਕੇ ਲੋਕਾਂ ਨੂੰ ਪਵਿੱਤਰ ਕਰਨ।
Square Portrait Landscape 4K UHD
ਫੇਰ ਉਹ ਮੈਨੂੰ ਬਾਹਰਲੇ ਵੇਹੜੇ ਵਿੱਚ ਲੈ ਆਇਆ ਅਤੇ ਵੇਹੜੇ ਦੇ ਚਾਰਾਂ ਖੂੰਜਿਆਂ ਵੱਲ ਮੈਨੂੰ ਲੈ ਗਿਆ, ਅਤੇ ਵੇਖੋ, ਵੇਹੜੇ ਦੇ ਹਰੇਕ ਖੂੰਜੇ ਵਿੱਚ ਇੱਕ ਹੋਰ ਵੇਹੜਾ ਸੀ।
Square Portrait Landscape 4K UHD
ਵੇਹੜੇ ਦੇ ਚਾਰਾਂ ਖੂੰਜਿਆਂ ਵਿੱਚ ਚਾਲ੍ਹੀ-ਚਾਲ੍ਹੀ ਹੱਥ ਲੰਮੇ ਅਤੇ ਤੀਹ-ਤੀਹ ਹੱਥ ਚੌੜੇ ਵੇਹੜੇ ਨਾਲ ਲਗਵੇਂ ਸਨ, ਇਹ ਚਾਰ ਕੋਨਿਆਂ ਵਾਲੇ ਇੱਕੋ ਹੀ ਨਾਪ ਦੇ ਸਨ।
Square Portrait Landscape 4K UHD
ਉਹਨਾਂ ਦੇ ਚੁਫ਼ੇਰੇ ਅਰਥਾਤ ਉਹਨਾਂ ਚਾਰਾਂ ਦੇ ਚੁਫ਼ੇਰੇ ਕੰਧ ਸੀ ਅਤੇ ਚੁਫ਼ੇਰੇ ਕੰਧ ਦੇ ਹੇਠਾਂ ਉਬਾਲਣ ਦੇ ਥਾਂ ਬਣੇ ਹੋਏ ਸਨ।
Square Portrait Landscape 4K UHD
ਤਦ ਉਹ ਨੇ ਮੈਨੂੰ ਆਖਿਆ ਕਿ ਇਹ ਉਬਾਲਣ ਦੇ ਘਰ ਹਨ, ਜਿੱਥੇ ਭਵਨ ਦੇ ਸੇਵਾਦਾਰ ਲੋਕਾਂ ਦੀਆਂ ਬਲੀਆਂ ਉਬਾਲਣਗੇ।
Available Bible Translations
Ezekiel 46 (ASV) »
Ezekiel 46 (KJV) »
Ezekiel 46 (GW) »
Ezekiel 46 (BSB) »
Ezekiel 46 (WEB) »
Ézéchiel 46 (LSG) »
Hesekiel 46 (LUTH1912) »
यहेजकेल 46 (HINIRV) »
যিহিষ্কেল 46 (BENIRV) »
எசேக்கியேல் 46 (TAMIRV) »
यहेज्केल 46 (MARIRV) »
యెహెజ్కేలు 46 (TELIRV) »
હઝકિયેલ 46 (GUJIRV) »
ಯೆಹೆಜ್ಕೇಲನು 46 (KANIRV) »
حِزْقِيَال 46 (AVD) »
יחזקאל 46 (HEB) »
Ezequiel 46 (BSL) »
Ê-xê-ki-ên 46 (VIE) »
Ezequiel 46 (RVA) »
Ezechiele 46 (RIV) »
以 西 结 书 46 (CUVS) »
以 西 結 書 46 (CUVT) »
Ezekieli 46 (ALB) »
Hesekiel 46 (SV1917) »
Иезекииль 46 (RUSV) »
Єзекіїль 46 (UKR) »
Ezékiel 46 (KAR) »
Езекил 46 (BULG) »
エゼキエル書 46 (JPN) »
Esekiel 46 (NORSK) »
Ezekieli 46 (SWHULB) »
Ezechiela 46 (POLUBG) »
Yexesqeel 46 (SOM) »
Ezechiël 46 (NLD) »
Ezekiel 46 (DA1871) »