ਮੱਤੀ Chapter 27 PANIRV Bible Verse Images

ਮੱਤੀ 27 Bible Verse Pictures. Choose from a large collection of inspirational, motivational and encouraging Bible verses with pictures of nature. Download and share ਮੱਤੀ 27 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਮੱਤੀ 27:1 (PANIRV)
Square Portrait Landscape 4K UHD
ਜਦ ਸਵੇਰ ਹੋਈ ਤਾਂ ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਯੋਜਨਾਂ ਬਣਾਈ ਜੋ ਉਹ ਨੂੰ ਜਾਨੋਂ ਮਾਰ ਸੁੱਟਣ।

ਮੱਤੀ 27:2 (PANIRV)
Square Portrait Landscape 4K UHD
ਅਤੇ ਉਹ ਨੂੰ ਬੰਨ੍ਹ ਕੇ ਲੈ ਗਏ ਅਤੇ ਪਿਲਾਤੁਸ ਹਾਕਮ ਦੇ ਹਵਾਲੇ ਕੀਤਾ।

ਮੱਤੀ 27:3 (PANIRV)
Square Portrait Landscape 4K UHD
ਤਦ ਯਹੂਦਾ ਜਿਸ ਨੇ ਉਸ ਨੂੰ ਫੜ੍ਹਵਾਇਆ ਸੀ, ਜਦੋਂ ਉਹ ਨੇ ਇਹ ਵੇਖਿਆ ਕਿ ਉਸ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਮੋੜ ਲਿਆਇਆ

ਮੱਤੀ 27:4 (PANIRV)
Square Portrait Landscape 4K UHD
ਅਤੇ ਬੋਲਿਆ, ਮੈਂ ਪਾਪ ਕੀਤਾ, ਜੋ ਨਿਰਦੋਸ਼ ਜਾਨ ਨੂੰ ਫੜ੍ਹਵਾ ਦਿੱਤਾ। ਪਰ ਉਹ ਬੋਲੇ, ਸਾਨੂੰ ਕੀ? ਤੂੰ ਹੀ ਜਾਣ।

ਮੱਤੀ 27:5 (PANIRV)
Square Portrait Landscape 4K UHD
ਅਤੇ ਉਹ ਉਨ੍ਹਾਂ ਰੁਪਿਆਂ ਨੂੰ ਹੈਕਲ ਵਿੱਚ ਸੁੱਟ ਕੇ ਚੱਲਿਆ ਗਿਆ ਅਤੇ ਜਾ ਕੇ ਫਾਹਾ ਲੈ ਲਿਆ।

ਮੱਤੀ 27:6 (PANIRV)
Square Portrait Landscape 4K UHD
ਅਤੇ ਮੁੱਖ ਜਾਜਕਾਂ ਨੇ ਰੁਪਏ ਲੈ ਕੇ ਆਖਿਆ ਜੋ ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾਂ ਯੋਗ ਨਹੀਂ ਕਿਉਂਕਿ ਇਹ ਲਹੂ ਦਾ ਮੁੱਲ ਹੈ।

ਮੱਤੀ 27:7 (PANIRV)
Square Portrait Landscape 4K UHD
ਤਾਂ ਉਨ੍ਹਾਂ ਨੇ ਯੋਜਨਾਂ ਬਣਾ ਕੇ ਉਨ੍ਹਾਂ ਨਾਲ ਇੱਕ ਘੁਮਿਆਰ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਮੁੱਲ ਲਿਆ।

ਮੱਤੀ 27:8 (PANIRV)
Square Portrait Landscape 4K UHD
ਇਸ ਕਾਰਨ ਉਹ ਖੇਤ ਅੱਜ ਤੱਕ ਲਹੂ ਦਾ ਖੇਤ ਅਖਵਾਉਂਦਾ ਹੈ।

ਮੱਤੀ 27:9 (PANIRV)
Square Portrait Landscape 4K UHD
ਤਦ ਜਿਹੜਾ ਬਚਨ ਯਿਰਮਿਯਾਹ ਨਬੀ ਦੀ ਰਾਹੀਂ ਕਿਹਾ ਗਿਆ ਸੀ ਪੂਰਾ ਹੋਇਆ, ਕਿ ਉਨ੍ਹਾਂ ਨੇ ਤੀਹ ਸ਼ਕੇਲ ਲਏ ਅਰਥਾਤ ਉਸ ਦਾ ਮੁੱਲ ਜਿਸ ਦਾ ਇਸਰਾਏਲ ਦੇ ਵੰਸ਼ ਵਿੱਚੋਂ ਕਈਆਂ ਨੇ ਮੁੱਲ ਠਹਿਰਾਇਆ।

ਮੱਤੀ 27:10 (PANIRV)
Square Portrait Landscape 4K UHD
ਅਤੇ ਉਨ੍ਹਾਂ ਨੂੰ ਘੁਮਿਆਰ ਦੇ ਖੇਤ ਦੇ ਬਦਲੇ ਦਿੱਤਾ ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਕੀਤੀ।

ਮੱਤੀ 27:11 (PANIRV)
Square Portrait Landscape 4K UHD
ਯਿਸੂ ਹਾਕਮ ਦੇ ਸਾਹਮਣੇ ਖੜ੍ਹਾ ਸੀ ਅਤੇ ਹਾਕਮ ਨੇ ਉਸ ਤੋਂ ਇਹ ਪੁੱਛਿਆ, ਕੀ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ? ਯਿਸੂ ਨੇ ਉਹ ਨੂੰ ਆਖਿਆ, ਤੂੰ ਸੱਚ ਆਖਿਆ ਹੈ।

ਮੱਤੀ 27:12 (PANIRV)
Square Portrait Landscape 4K UHD
ਜਦ ਮੁੱਖ ਜਾਜਕ ਅਤੇ ਬਜ਼ੁਰਗ ਉਸ ਉੱਤੇ ਦੋਸ਼ ਲਾਉਂਦੇ ਸਨ, ਉਹ ਕੁਝ ਜ਼ਵਾਬ ਨਹੀਂ ਸੀ ਦਿੰਦਾ।

ਮੱਤੀ 27:13 (PANIRV)
Square Portrait Landscape 4K UHD
ਤਦ ਪਿਲਾਤੁਸ ਨੇ ਉਹ ਨੂੰ ਕਿਹਾ, ਤੂੰ ਸੁਣਦਾ ਨਹੀਂ, ਜੋ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦਿੰਦੇ ਹਨ?

ਮੱਤੀ 27:14 (PANIRV)
Square Portrait Landscape 4K UHD
ਪਰ ਉਸ ਨੇ ਉਹ ਨੂੰ ਇੱਕ ਗੱਲ ਦਾ ਵੀ ਜ਼ਵਾਬ ਨਾ ਦਿੱਤਾ, ਇੱਥੋਂ ਤੱਕ ਕਿ ਹਾਕਮ ਬਹੁਤ ਹੈਰਾਨ ਹੋਇਆ।

ਮੱਤੀ 27:15 (PANIRV)
Square Portrait Landscape 4K UHD
ਅਤੇ ਹਾਕਮ ਦਾ ਇਹ ਰਿਵਾਜ਼ ਸੀ ਜੋ ਉਸ ਤਿਉਹਾਰ ਤੇ ਲੋਕਾਂ ਦੇ ਲਈ ਇੱਕ ਕੈਦੀ ਨੂੰ ਛੱਡਦਾ ਹੁੰਦਾ ਸੀ, ਜਿਸ ਨੂੰ ਉਹ ਚਾਹੁੰਦੇ ਸਨ।

ਮੱਤੀ 27:16 (PANIRV)
Square Portrait Landscape 4K UHD
ਅਤੇ ਉਸ ਵੇਲੇ ਉਨ੍ਹਾਂ ਦਾ ਬਰੱਬਾ ਕਰਕੇ ਇੱਕ ਨਾਮੀ ਕੈਦੀ ਸੀ।

ਮੱਤੀ 27:17 (PANIRV)
Square Portrait Landscape 4K UHD
ਸੋ ਜਦ ਉਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ, ਬਰੱਬਾ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ?

ਮੱਤੀ 27:18 (PANIRV)
Square Portrait Landscape 4K UHD
ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਉਸ ਨੂੰ ਈਰਖਾ ਦੇ ਕਾਰਨ ਹਵਾਲੇ ਕੀਤਾ ਸੀ।

ਮੱਤੀ 27:19 (PANIRV)
Square Portrait Landscape 4K UHD
ਜਦ ਉਹ ਅਦਾਲਤ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਹ ਦੀ ਪਤਨੀ ਨੇ ਉਹ ਨੂੰ ਸੁਨੇਹਾ ਭੇਜਿਆ ਜੋ ਤੂੰ ਉਸ ਧਰਮੀ ਨਾਲ ਕੁਝ ਵਾਸਤਾ ਨਾ ਰੱਖ ਕਿਉਂ ਜੋ ਮੈਂ ਅੱਜ ਸੁਫ਼ਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਦੇਖਿਆ।

ਮੱਤੀ 27:20 (PANIRV)
Square Portrait Landscape 4K UHD
ਪਰ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਨੇ ਲੋਕਾਂ ਨੂੰ ਭੜਕਾਇਆ ਜੋ ਬਰੱਬਾ ਨੂੰ ਮੰਗੋ ਅਤੇ ਯਿਸੂ ਦਾ ਨਾਸ ਕਰੋ।

ਮੱਤੀ 27:21 (PANIRV)
Square Portrait Landscape 4K UHD
ਫੇਰ ਹਾਕਮ ਨੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਸਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ? ਉਹ ਬੋਲੇ, ਬਰੱਬਾ ਨੂੰ!

ਮੱਤੀ 27:22 (PANIRV)
Square Portrait Landscape 4K UHD
ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, ਫੇਰ ਯਿਸੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ, ਮੈਂ ਕੀ ਕਰਾਂ? ਉਹ ਸਭ ਬੋਲੇ, ਸਲੀਬ ਤੇ ਚੜ੍ਹਾ ਦਿਓ!

ਮੱਤੀ 27:23 (PANIRV)
Square Portrait Landscape 4K UHD
ਪਰ ਉਸ ਨੇ ਆਖਿਆ, ਉਹ ਨੇ ਕੀ ਬੁਰਿਆਈ ਕੀਤੀ ਹੈ? ਪਰ ਉਨ੍ਹਾਂ ਨੇ ਹੋਰ ਵੀ ਰੌਲ਼ਾ ਪਾ ਕੇ ਆਖਿਆ, ਇਸ ਨੂੰ ਸਲੀਬ ਤੇ ਚੜ੍ਹਾ ਦਿਓ!

ਮੱਤੀ 27:24 (PANIRV)
Square Portrait Landscape 4K UHD
ਜਦ ਪਿਲਾਤੁਸ ਨੇ ਵੇਖਿਆ ਜੋ ਕੁਝ ਨਹੀਂ ਬਣਦਾ, ਸਗੋਂ ਹੋਰ ਵੀ ਰੌਲ਼ਾ ਪੈਂਦਾ ਜਾਂਦਾ ਹੈ, ਤਦ ਉਹ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਹੱਥ ਧੋਤੇ ਅਤੇ ਕਿਹਾ, ਮੈਂ ਇਸ ਦੇ ਲਹੂ ਤੋਂ ਨਿਰਦੋਸ਼ ਹਾਂ! ਤੁਸੀਂ ਜਾਣੋ।

ਮੱਤੀ 27:25 (PANIRV)
Square Portrait Landscape 4K UHD
ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, ਉਹ ਦਾ ਲਹੂ ਸਾਡੇ ਉੱਤੇ ਅਤੇ ਸਾਡੀ ਔਲਾਦ ਉੱਤੇ ਹੋਵੇ!

ਮੱਤੀ 27:26 (PANIRV)
Square Portrait Landscape 4K UHD
ਤਦ ਉਸ ਨੇ ਬਰੱਬਾ ਨੂੰ ਉਨ੍ਹਾਂ ਦੇ ਲਈ ਛੱਡ ਦਿੱਤਾ, ਪਰ ਯਿਸੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਹਵਾਲੇ ਕੀਤਾ।

ਮੱਤੀ 27:27 (PANIRV)
Square Portrait Landscape 4K UHD
ਤਦ ਹਾਕਮ ਦੇ ਸਿਪਾਹੀਆਂ ਨੇ ਯਿਸੂ ਨੂੰ ਦੀਵਾਨਖ਼ਾਨੇ ਵਿੱਚ ਲੈ ਜਾ ਕੇ, ਸਾਰੇ ਲੋਕ ਉਹ ਦੇ ਕੋਲ ਇਕੱਠੇ ਕੀਤੇ।

ਮੱਤੀ 27:28 (PANIRV)
Square Portrait Landscape 4K UHD
ਅਤੇ ਉਹ ਦੇ ਕੱਪੜੇ ਲਾਹ ਕੇ ਕਿਰਮਚੀ ਚੋਗਾ ਉਹ ਨੂੰ ਪੁਆਇਆ।

ਮੱਤੀ 27:29 (PANIRV)
Square Portrait Landscape 4K UHD
ਅਤੇ ਉਨ੍ਹਾਂ ਨੇ ਕੰਡਿਆਂ ਦਾ ਤਾਜ ਗੁੰਦਕੇ ਉਹ ਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹ ਦੇ ਸੱਜੇ ਹੱਥ ਵਿੱਚ ਦਿੱਤਾ ਅਤੇ ਉਹ ਦੇ ਸਾਹਮਣੇ ਗੋਡੇ ਨਿਵਾਏ ਅਤੇ ਉਹ ਨੂੰ ਮਖ਼ੌਲ ਕਰ ਕੇ ਆਖਿਆ, ਹੇ ਯਹੂਦੀਆਂ ਦੇ ਰਾਜਾ, ਨਮਸਕਾਰ!

ਮੱਤੀ 27:30 (PANIRV)
Square Portrait Landscape 4K UHD
ਅਤੇ ਉਨ੍ਹਾਂ ਨੇ ਉਸ ਉੱਤੇ ਥੁੱਕਿਆ ਅਤੇ ਉਹ ਕਾਨਾ ਲੈ ਕੇ ਉਹ ਦੇ ਸਿਰ ਉੱਤੇ ਮਾਰਿਆ।

ਮੱਤੀ 27:31 (PANIRV)
Square Portrait Landscape 4K UHD
ਜਦ ਉਹ ਮਖ਼ੌਲ ਕਰ ਹਟੇ ਤਦ ਉਨ੍ਹਾਂ ਨੇ ਉਹ ਚੋਗਾ ਉਹ ਦੇ ਉੱਤੋਂ ਲਾਹ ਲਿਆ ਅਤੇ ਉਸੇ ਦੇ ਕੱਪੜੇ ਉਹ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਹ ਨੂੰ ਲੈ ਗਏ।

ਮੱਤੀ 27:32 (PANIRV)
Square Portrait Landscape 4K UHD
ਜਦ ਉਹ ਬਾਹਰ ਜਾਂਦੇ ਸਨ ਉਨ੍ਹਾਂ ਨੇ ਸ਼ਮਊਨ ਨਾਮ ਦੇ ਇੱਕ ਕੁਰੇਨੀ ਮਨੁੱਖ ਨੂੰ ਵੇਖਿਆ। ਉਹਨਾਂ ਨੇ ਉਸ ਨੂੰ ਯਿਸੂ ਦੀ ਸਲੀਬ ਚੁੱਕ ਕੇ ਲੈ ਜਾਣ ਲਈ ਮਜ਼ਬੂਰ ਕੀਤਾ।

ਮੱਤੀ 27:33 (PANIRV)
Square Portrait Landscape 4K UHD
ਅਤੇ ਜਦ ਉਸ ਥਾਂ ਵਿੱਚ ਆਏ ਜਿਹ ਦਾ ਨਾਮ ਗਲਗਥਾ ਅਰਥਾਤ ਖੋਪੜੀ ਦੀ ਥਾਂ ਸੀ।

ਮੱਤੀ 27:34 (PANIRV)
Square Portrait Landscape 4K UHD
ਤਾਂ ਉਨ੍ਹਾਂ ਨੇ ਪਿੱਤ ਨਾਲ ਮਿਲਾਈ ਹੋਈ ਦਾਖ਼ਰਸ ਉਹ ਨੂੰ ਪੀਣ ਲਈ ਦਿੱਤੀ ਪਰ ਉਸ ਨੇ ਚੱਖ ਕੇ ਉਹ ਨੂੰ ਪੀਣਾ ਨਾ ਚਾਹਿਆ।

ਮੱਤੀ 27:35 (PANIRV)
Square Portrait Landscape 4K UHD
ਤਦ ਉਨ੍ਹਾਂ ਨੇ ਉਹ ਨੂੰ ਸਲੀਬ ਉੱਤੇ ਚੜ੍ਹਾਇਆ ਅਤੇ ਗੁਣੇ ਪਾ ਕੇ ਉਹ ਦੇ ਕੱਪੜੇ ਵੰਡ ਲਏ।

ਮੱਤੀ 27:36 (PANIRV)
Square Portrait Landscape 4K UHD
ਅਤੇ ਬੈਠ ਕੇ ਉਹ ਦੀ ਰਾਖੀ ਕਰਨ ਲੱਗੇ।

ਮੱਤੀ 27:37 (PANIRV)
Square Portrait Landscape 4K UHD
ਉਨ੍ਹਾਂ ਨੇ ਉਹ ਦੇ ਸਿਰ ਦੇ ਉਤਾਹਾਂ ਕਰ ਕੇ ਉਹ ਦੀ ਦੋਸ਼ ਪੱਤ੍ਰੀ ਲਾਈ, “ਇਹ ਯਿਸੂ ਯਹੂਦੀਆਂ ਦਾ ਰਾਜਾ ਹੈ”।

ਮੱਤੀ 27:38 (PANIRV)
Square Portrait Landscape 4K UHD
ਉਸ ਵੇਲੇ ਉਹ ਦੇ ਨਾਲ ਦੋ ਡਾਕੂ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਦੂਜਾ ਖੱਬੇ ਪਾਸੇ।

ਮੱਤੀ 27:39 (PANIRV)
Square Portrait Landscape 4K UHD
ਅਤੇ ਆਉਣ ਜਾਣ ਵਾਲੇ ਉਸ ਦਾ ਅਪਮਾਨ ਕਰ ਕੇ ਅਤੇ ਸਿਰ ਹਿਲਾ ਕੇ ਕਹਿਣ ਲੱਗੇ,

ਮੱਤੀ 27:40 (PANIRV)
Square Portrait Landscape 4K UHD
ਤੂੰ ਜਿਹੜਾ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਬਣਾਉਂਦਾ ਸੀ ਆਪਣੇ ਆਪ ਨੂੰ ਬਚਾ ਲੈ! ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਉੱਤੋਂ ਉੱਤਰ ਆ!

ਮੱਤੀ 27:41 (PANIRV)
Square Portrait Landscape 4K UHD
ਅਤੇ ਇਸੇ ਤਰ੍ਹਾਂ ਮੁੱਖ ਜਾਜਕਾਂ ਨੇ ਵੀ ਉਪਦੇਸ਼ਕਾਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਮਖ਼ੌਲ ਕੀਤਾ ਅਤੇ ਕਿਹਾ,

ਮੱਤੀ 27:42 (PANIRV)
Square Portrait Landscape 4K UHD
ਉਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਇਹ ਇਸਰਾਏਲ ਦਾ ਪਾਤਸ਼ਾਹ ਹੈ! ਹੁਣ ਸਲੀਬ ਤੋਂ ਉੱਤਰ ਆਵੇ ਤਾਂ ਅਸੀਂ ਉਹ ਦੇ ਉੱਤੇ ਵਿਸ਼ਵਾਸ ਕਰਾਂਗੇ।

ਮੱਤੀ 27:43 (PANIRV)
Square Portrait Landscape 4K UHD
ਉਹ ਨੇ ਪਰਮੇਸ਼ੁਰ ਉੱਤੇ ਭਰੋਸਾ ਰੱਖਿਆ ਸੀ। ਜੇ ਉਹ ਉਸ ਨੂੰ ਚਾਹੁੰਦਾ ਹੈ ਤਾਂ ਹੁਣ ਉਸ ਨੂੰ ਛੁਡਾਵੇ ਕਿਉਂ ਜੋ ਉਹ ਨੇ ਆਖਿਆ ਸੀ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।

ਮੱਤੀ 27:44 (PANIRV)
Square Portrait Landscape 4K UHD
ਅਤੇ ਉਹ ਡਾਕੂ ਜਿਹੜੇ ਉਹ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ, ਇਸੇ ਤਰ੍ਹਾਂ ਉਹ ਨੂੰ ਤਾਅਨੇ ਮਾਰਦੇ ਸਨ।

ਮੱਤੀ 27:45 (PANIRV)
Square Portrait Landscape 4K UHD
ਦੁਪਹਿਰ ਤੋਂ ਲੈ ਕੇ ਤੀਜੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨ੍ਹੇਰਾ ਰਿਹਾ।

ਮੱਤੀ 27:46 (PANIRV)
Square Portrait Landscape 4K UHD
ਅਤੇ ਤੀਜੇ ਪਹਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ ਕਿ “ਏਲੀ ਏਲੀ ਲਮਾ ਸਬਕਤਨੀ” ਜਿਸ ਦਾ ਅਰਥ ਇਹ ਹੈ, ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?

ਮੱਤੀ 27:47 (PANIRV)
Square Portrait Landscape 4K UHD
ਅਤੇ ਕਈ ਉਨ੍ਹਾਂ ਵਿੱਚੋਂ ਜਿਹੜੇ ਉੱਥੇ ਖੜ੍ਹੇ ਸਨ ਸੁਣ ਕੇ ਬੋਲੇ, ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ।

ਮੱਤੀ 27:48 (PANIRV)
Square Portrait Landscape 4K UHD
ਅਤੇ ਉਸੇ ਵੇਲੇ ਉਨ੍ਹਾਂ ਵਿੱਚੋਂ ਇੱਕ ਦੌੜ ਕੇ ਸਪੰਜ ਲਿਆਇਆ ਅਤੇ ਸਿਰਕੇ ਨਾਲ ਗਿੱਲਾ ਕਰਕੇ ਅਤੇ ਕਾਨੇ ਉੱਤੇ ਬੰਨ੍ਹ ਕੇ ਉਹ ਨੂੰ ਚੁਸਾਇਆ।

ਮੱਤੀ 27:49 (PANIRV)
Square Portrait Landscape 4K UHD
ਹੋਰਨਾਂ ਆਖਿਆ, ਰਹਿਣ ਦੇ। ਅਸੀਂ ਵੇਖੀਏ ਭਲਾ, ਏਲੀਯਾਹ ਉਹ ਦੇ ਬਚਾਉਣ ਨੂੰ ਆਉਂਦਾ ਹੈ ਕਿ ਨਹੀਂ?

ਮੱਤੀ 27:50 (PANIRV)
Square Portrait Landscape 4K UHD
ਯਿਸੂ ਨੇ ਫੇਰ ਉੱਚੀ ਅਵਾਜ਼ ਨਾਲ ਪੁਕਾਰ ਕੇ ਜਾਨ ਦੇ ਦਿੱਤੀ।

ਮੱਤੀ 27:51 (PANIRV)
Square Portrait Landscape 4K UHD
ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ।

ਮੱਤੀ 27:52 (PANIRV)
Square Portrait Landscape 4K UHD
ਅਤੇ ਕਬਰਾਂ ਖੁੱਲ੍ਹ ਗਈਆਂ ਅਤੇ ਸੁੱਤੇ ਹੋਏ ਸੰਤਾਂ ਦੀਆਂ ਬਹੁਤ ਲੋਥਾਂ ਉੱਠਾਈਆਂ ਗਈਆਂ।

ਮੱਤੀ 27:53 (PANIRV)
Square Portrait Landscape 4K UHD
ਜੀ ਉੱਠਣ ਦੇ ਬਾਅਦ ਉਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚੱਲੇ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ।

ਮੱਤੀ 27:54 (PANIRV)
Square Portrait Landscape 4K UHD
ਸੂਬੇਦਾਰ ਅਤੇ ਜਿਹੜੇ ਉਹ ਦੇ ਨਾਲ ਯਿਸੂ ਦੀ ਰਾਖੀ ਕਰਦੇ ਸਨ ਭੂਚਾਲ ਅਤੇ ਸਾਰੀ ਵਾਰਤਾ ਵੇਖ ਕੇ ਬਹੁਤ ਡਰੇ ਅਤੇ ਬੋਲੇ, ਇਹ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ!

ਮੱਤੀ 27:55 (PANIRV)
Square Portrait Landscape 4K UHD
ਉੱਥੇ ਬਹੁਤ ਔਰਤਾਂ ਦੂਰੋਂ ਵੇਖ ਰਹੀਆਂ ਸਨ, ਜਿਹੜੀਆਂ ਯਿਸੂ ਨੇ ਨਾਲ ਗਲੀਲ ਤੋਂ ਉਹ ਦੀ ਟਹਿਲ ਸੇਵਾ ਕਰਦੀਆਂ ਆਈਆਂ ਸਨ।

ਮੱਤੀ 27:56 (PANIRV)
Square Portrait Landscape 4K UHD
ਉਨ੍ਹਾਂ ਵਿੱਚ ਮਰਿਯਮ ਮਗਦਲੀਨੀ, ਯਾਕੂਬ ਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।

ਮੱਤੀ 27:57 (PANIRV)
Square Portrait Landscape 4K UHD
ਜਦ ਸ਼ਾਮ ਹੋਈ ਤਾਂ ਯੂਸੁਫ਼ ਨਾਮ ਦਾ ਅਰਿਮਥੇਆ ਦਾ ਇੱਕ ਧਨੀ ਮਨੁੱਖ ਆਇਆ ਜਿਹੜਾ ਆਪ ਵੀ ਯਿਸੂ ਦਾ ਚੇਲਾ ਸੀ।

ਮੱਤੀ 27:58 (PANIRV)
Square Portrait Landscape 4K UHD
ਉਹ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲੋਥ ਮੰਗੀ। ਤਦ ਪਿਲਾਤੁਸ ਨੇ ਲੋਥ ਦੇਣ ਦਾ ਹੁਕਮ ਕੀਤਾ।

ਮੱਤੀ 27:59 (PANIRV)
Square Portrait Landscape 4K UHD
ਅਤੇ ਯੂਸੁਫ਼ ਨੇ ਲੋਥ ਨੂੰ ਲੈ ਕੇ ਸਾਫ਼ ਮਹੀਨ ਕੱਪੜੇ ਵਿੱਚ ਵਲ੍ਹੇਟਿਆ

ਮੱਤੀ 27:60 (PANIRV)
Square Portrait Landscape 4K UHD
ਅਤੇ ਆਪਣੀ ਨਵੀਂ ਕਬਰ ਦੇ ਅੰਦਰ ਰੱਖਿਆ, ਜਿਹੜੀ ਉਸ ਨੇ ਪੱਥਰ ਵਿੱਚ ਖੁਦਵਾਈ ਸੀ ਅਤੇ ਭਾਰਾ ਪੱਥਰ ਕਬਰ ਦੇ ਮੂੰਹ ਉੱਤੇ ਰੋੜ੍ਹ ਕੇ ਚੱਲਿਆ ਗਿਆ।

ਮੱਤੀ 27:61 (PANIRV)
Square Portrait Landscape 4K UHD
ਅਤੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ।

ਮੱਤੀ 27:62 (PANIRV)
Square Portrait Landscape 4K UHD
ਅਗਲੇ ਦਿਨ ਜਿਹੜਾ ਤਿਆਰੀ ਦੇ ਦਿਨ ਤੋਂ ਬਾਅਦ ਸੀ ਮੁੱਖ ਜਾਜਕ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਦੇ ਕੋਲ ਆਏ ਅਤੇ ਬੋਲੇ,

ਮੱਤੀ 27:63 (PANIRV)
Square Portrait Landscape 4K UHD
ਮਹਾਰਾਜ, ਸਾਨੂੰ ਯਾਦ ਹੈ ਕਿ ਉਹ ਧੋਖ਼ੇਬਾਜ ਆਪਣੇ ਜਿਉਂਦੇ ਜੀ ਕਹਿ ਗਿਆ ਸੀ, ਜੋ ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ।

ਮੱਤੀ 27:64 (PANIRV)
Square Portrait Landscape 4K UHD
ਇਸ ਲਈ ਹੁਕਮ ਕਰੋ ਜੋ ਤੀਜੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਏ, ਕਿਤੇ ਉਹ ਦੇ ਚੇਲੇ ਆ ਕੇ ਉਹ ਨੂੰ ਚੁਰਾ ਨਾ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੋ ਇਹ ਗਲਤੀ ਪਹਿਲੀ ਨਾਲੋਂ ਬੁਰੀ ਹੋਵੇਗੀ।

ਮੱਤੀ 27:65 (PANIRV)
Square Portrait Landscape 4K UHD
ਪਿਲਾਤੁਸ ਨੇ ਉਨ੍ਹਾਂ ਨੂੰ ਆਖਿਆ, ਰੱਖਿਅਕ ਤੁਹਾਡੇ ਕੋਲ ਹਨ। ਜਾਓ, ਜਿਸ ਤਰ੍ਹਾਂ ਸਮਝੋ ਉਹ ਦੀ ਰਾਖੀ ਕਰੋ।

ਮੱਤੀ 27:66 (PANIRV)
Square Portrait Landscape 4K UHD
ਸੋ ਉਹ ਗਏ ਅਤੇ ਪੱਥਰ ਉੱਤੇ ਮੋਹਰ ਲਾ ਕੇ, ਪਹਿਰੇ ਵਾਲਿਆਂ ਕੋਲੋਂ ਕਬਰ ਦੀ ਰਾਖੀ ਕਰਵਾਈ।

Available Bible Translations

American Standard Version
Matthew 27 (ASV) »
King James Version
Matthew 27 (KJV) »
GOD’S WORD® (GW)
Matthew 27 (GW) »
World English Bible
Matthew 27 (WEB) »
Louis Segond 1910
Matthieu 27 (LSG) »
इंडियन रिवाइज्ड वर्जन - हिंदी
मत्ती 27 (HINIRV) »
ভারতীয় সংশোধিত সংস্করণ - বাংলা
মথি 27 (BENIRV) »
இந்தியன் ரீவைஸ்டு வேர்ஷன் - தமிழ்
மத்தேயு 27 (TAMIRV) »
इंडियन रिवाइज्ड वर्जन - मराठी
मत्तय 27 (MARIRV) »
ఇండియన్ రేవిజ్డ్ వెర్షన్ - తెలుగు
మత్తయి 27 (TELIRV) »
ઇન્ડિયન રિવાયઝ્ડ વર્ઝન - ગુજરાતી
માથ્થી 27 (GUJIRV) »
ಭಾರತೀಯ ಪರಿಷ್ಕೃತ ಆವೃತ್ತಿ - ಕನ್ನಡ
ಮತ್ತಾಯನು 27 (KANIRV) »
الكتاب المقدس باللغة العربية، فان دايك
مَتَّى 27 (AVD) »
תנ ך עברי מודרני
הבשורה על־פי מתי 27 (HEB) »
Bíblia Sagrada Português
Mateus 27 (BSL) »
Kinh Thánh: Tiếng Việt
Ma-thi-ơ 27 (VIE) »
Reina Valera Antigua
Mateo 27 (RVA) »
La Sacra Bibbia
Matteo 27 (RIV) »
圣 经 简体中文和合本
马 太 福 音 27 (CUVS) »
聖 經 繁體中文和合本
馬 太 福 音 27 (CUVT) »
Bibla e Shenjtë
Mateu 27 (ALB) »
Svenska Bibeln 1917
Matteus 27 (SV1917) »
Библия на русском
Матфея 27 (RUSV) »
Українська Біблія
Матвія 27 (UKR) »
Szent Biblia - Magyar
Máté 27 (KAR) »
Българска Библия
Матей 27 (BULG) »
Det Norsk Bibel
Matteus 27 (NORSK) »
Kitaabka Quduuska Ah
Matayos 27 (SOM) »
De Heilige Schrift
Mattheüs 27 (NLD) »

ਮੱਤੀ (PANIRV) Chapter Selection

PANIRV Book Selection List